Wednesday, 03 March 2021
22 February 2021 New Zealand

ਲੇਵਲ 1 ਲਾਗੂ ਕੀਤੇ ਜਾਣ ਤੋਂ ਆਕਲੈਂਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ

ਲੇਵਲ 1 ਲਾਗੂ ਕੀਤੇ ਜਾਣ ਤੋਂ ਆਕਲੈਂਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਨਵੇਂ ਕਮਿਊਨਿਟੀ ਕੇਸ ਦੀ ਪੁਸ਼ਟੀ ਦੇ ਬਾਵਜੂਦ ਆਕਲੈਂਡ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਰਾਤ ਤੋਂ ਲੇਵਲ 1 ਲਾਗੂ ਕੀਤੇ ਜਾਣ ਦੀ ਗੱਲ ਆਖੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸਾਹਮਣੇ ਆਏ ਕੋਰੋਨਾ ਕੇਸ ਤੋਂ ਉਨ੍ਹਾਂ ਨੂੰ ਕੋਈ ਸੱਮਸਿਆ ਨਹੀਂ ਹੈ, ਕਿਉਂਕਿ ਇਹ ਕੇਸ ਪੁਰਾਣੇ ਕਲਸਟਰ ਨਾਲ ਹੀ ਸਬੰਧਤ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਇਸ ਫੈਸਲੇ ਤੋਂ ਆਕਲੈਂਡ ਵਾਸੀ ਕਾਫੀ ਖੁਸ਼ ਹਨ ਕਿਉਂਕਿ ਹੁਣ ਸੋਸ਼ਲ ਗੈਦਰਿੰਗ ਦੀ ਸੀਮਿਤ ਸੀਮਾ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਮਿਲੇਗੀ। ਇਨ੍ਹਾਂ ਜਰੂਰ ਹੈ ਕਿ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਵੇਲੇ ਮਾਸਲ ਪਾਉਣਾ ਲਾਜਮੀ ਰਹੇਗਾ ਅਤੇ ਇਹ ਨਿਯਮ ਨਿਊਜੀਲੈਂਡ ਭਰ ਵਿੱਚ ਅਮਲ ਵਿੱਚ ਰਹੇਗਾ।

ADVERTISEMENT
NZ Punjabi News Matrimonials