ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਸਟ੍ਰੇਲੀਆ ਅਤੇ ਨਿਊਜੀਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਾਲੇ ਕ੍ਰਾਈਸਚਰਚ ਦੇ ਹੈਗਲੀ ਓਵਲ ਮੈਦਾਨ ਵਿੱਚ ਪਹਿਲਾ ਟੀ-20 ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜੀ ਕਰਦਿਆਂ ਨਿਊਜੀਲੈਂਡ ਦੀ ਟੀਮ ਨੇ 5 ਵਿਕਟਾਂ ਗੁਆ ਕੇ 184 ਸਕੋਰ ਬਣਾਏ ਸਨ, ਜਿਸ ਵਿੱਚ ਡੇਵਨ ਕੋਨਵੇਅ ਦੇ ਸ਼ਾਨਦਾਰ 99 ਸਕੋਰ ਵੀ ਸ਼ਾਮਿਲ ਸਨ, ਜੋ ਕਿ 59 ਗੇਂਦਾਂ ਵਿੱਚ ਬਣਾਏ ਗਏ ਸਨ, ਇਸ ਵਿੱਚ 3 ਛੱਕੇ ਤੇ 10 ਚੌਕੇ ਸ਼ਾਮਿਲ ਸਨ।
ਜੁਆਬੀ ਬੱਲੇਬਾਜੀ ਵਿੱਚ ਅਜੇ ਤੱਕ ਆਸਟ੍ਰੇਲੀਆ ਦੀ ਟੀਮ ਕੁਝ ਖਾਸ ਨਹੀਂ ਕਰ ਸਕੀ ਹੈ ਤੇ ਨੋਵੇਂ ਓਵਰ ਤੱਕ 5 ਵਿਕਟਾਂ ਗੁਆ ਕੇ ਸਿਰਫ 56 ਸਕੋਰ ਹੀ ਬਣਾ ਸਕੀ ਹੈ। ਇਸ ਵੇਲੇ ਨਿਊਜੀਲੈਂਡ ਦੇ ਗੇਂਦਬਾਜਾਂ ਦਾ ਪੂਰਾ ਦਬਦਬਾ ਬਣਿਆ ਹੋਇਆ ਹੈ ਅਤੇ ਆਸ ਹੈ ਕਿ ਨਿਊਜੀਲੈਂਡ ਦੀ ਟੀਮ ਸ਼ਾਨਦਾਰ ਜਿੱਤ ਹਾਸਿਲ ਕਰੇਗੀ।