Wednesday, 03 March 2021
22 February 2021 New Zealand

ਉਬਰ ਡਰਾਈਵਰਾਂ ਲਈ ਖੁਸ਼ਖਬਰੀ ! ਹੁਣ ਨਿਊਜੀਲੈਂਡ ਵਿੱਚ ਵੀ ਮਿਲ ਸਕਦੇ ਡਰਾਈਵਰਾਂ ਨੂੰ ਕਰਮਚਾਰੀਆਂ ਵਾਲੇ ਫਾਇਦੇ

ਉਬਰ ਡਰਾਈਵਰਾਂ ਲਈ ਖੁਸ਼ਖਬਰੀ ! ਹੁਣ ਨਿਊਜੀਲੈਂਡ ਵਿੱਚ ਵੀ ਮਿਲ ਸਕਦੇ ਡਰਾਈਵਰਾਂ ਨੂੰ ਕਰਮਚਾਰੀਆਂ ਵਾਲੇ ਫਾਇਦੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਦੀ ਸੁਪਰੀਮ ਕੋਰਟ ਵਲੋਂ ਉਬਰ ਡਰਾਈਵਰਾਂ ਦੇ ਹੱਕ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਐਲਾਨ ਕੀਤਾ ਗਿਆ ਹੈ ਕਿ ਹੁਣ ਉਬਰ ਡਰਾਈਵਰਾਂ ਨੂੰ ਸੈਲਫ ਇਮਪਲਾਇਡ ਨਹੀਂ ਬਲਕਿ ਇੱਕ ਕਰਮਚਾਰੀ ਦਾ ਅਹੁਦਾ ਦਿੱਤਾ ਜਾਏਗਾ। ਮਤਲਬ ਕਿ ਡਰਾਈਵਰਾਂ ਨੂੰ ਸਿੱਕ ਲੀਵ, ਹੋਲੀਡੇਅ ਲੀਵ ਤੇ ਮਿਨੀਮਮ ਵੇਜ ਜਿਹੇ ਫਾਇਦੇ ਦਿੱਤੇ ਜਾਣਗੇ ਤੇ ਇਹ ਫੈਸਲਾ ਨਿਊਜੀਲੈਂਡ ਦੇ ਉਬਰ ਡਰਾਈਵਰਾਂ ਲਈ ਵੀ ਲਾਗੂ ਹੋਏਗਾ ਤੇ ਤੁਹਾਨੂੰ ਵੀ ਇਹ ਫਾਇਦੇ ਮਿਲ ਸਕਦੇ ਹਨ, ਬੱਸ ਤੁਹਾਨੂੰ ਨਿਊਜੀਲੈਂਡ ਕਾਮਰਸ ਕਮਿਸ਼ਨ ਕੋਲ ਇਸ ਫੈਸਲੇ ਦੀ ਕਾਪੀ ਲੈ ਜਾਣੀ ਹੋਏਗੀ। ਇਸ ਫੈਸਲੇ ਦਾ ਲਾਹਾ ਹਜਾਰਾਂ ਉਬਰ ਡਰਾਈਵਰਾਂ ਨੂੰ ਮਿਲੇਗਾ।
ਸੁਪਰੀਮ ਕੋਰਟ ਵਿੱਚ ਅਪੀਲ ਹਾਰਨ ਤੋਂ ਪਹਿਲਾਂ ਉਬਰ 3 ਰਾਉਂਡ ਹਾਰ ਚੁੱਕੀ ਸੀ ਤੇ ਹੁਣ ਸੁਪਰੀਮ ਕੋਰਟ ਵਿੱਚ ਵੀ ਉਸਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦੱਸਦੀਏ ਕਿ ਉਬਰ ਡਰਾਈਵਰਾਂ ਵਲੋਂ ਇਹ ਕਾਨੂੰਨੀ ਜੰਗ ਸਿਰਫ ਯੂਕੇ ਹੀ ਨਹੀਂ ਬਲਿਕ ਕਈਆਂ ਹੋਰਾਂ ਦੇਸ਼ਾਂ ਵਿੱਚ ਵੀ ਲੜੀ ਜਾ ਰਹੀ ਸੀ।

ADVERTISEMENT
NZ Punjabi News Matrimonials