ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਪਿਛਲੇ ਸਾਲ ਖੁੱਲਿਆ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਹੋਮ ਵੇਅਰ ਸਟੋਰ ਨੀਡੋ ਅਗਲੇ ਤਿੰਨ ਹਫ਼ਤਿਆਂ ਤੱਕ ਬੰਦ ਹੋ ਜਾਵੇ। ਜਿਸ ਕਰਕੇ ਕਲੋਜਿੰਗ ਡਾਊਨ ਸੇਲ ਦੇ ਤਹਿਤ ਸਟੋਰ ਵਿਚਲਾ ਫਰਨੀਚਰ ਤੇ ਹੋਰ ਸਮਾਨ ਗਾਹਕਾਂ ਨੂੰ ਸਸਤਾ ਮਿਲਣ ਦੀ ਸੰਭਾਵਨਾ ਹੈ। ਪਰ 60 ਕਾਮਿਆਂ ਦੀ ਨੌਕਰੀ ਖ਼ਤਰੇ `ਚ ਪੈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਟੋਰ ਨੂੰ ਬਣਾਉਣ ਵਾਲੀ ਵਿਜੇ ਹੋਲਡਿੰਗ ਲਿਮਟਿਡ ਦੀ ਨਵੰਬਰ `ਚ ਲੀਕਿਊਡੇਸ਼ਨ ਹੋ ਗਈ ਸੀ। ਭਾਵ ਸਟੋਰ ਬਣਾਉਣ ਵਾਲੀ ਕੰਪਨੀ ਨੇ ਅੱਗੇ ਕੰਮ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਵਿਜੇ ਹੋਲਡਿੰਗ ਦੇ ਡਾਇਰੈਕਟਰ ਅਤੇ ਮੈਗ ਸੰਨਜ ਦੇ ਡਾਇਰੈਕਟ ਵਿਨੋਦ ਕੁਮਾਰ ਨੇ ਇਹ ਸਟੋਰ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਪਰ ਲੋੜੀਂਦੀ ਗਿਣਤੀ `ਚ ਗਾਹਕ ਨਹੀਂ ਮਿਲ ਸਕੇ।
ਇਸ ਸਟੋਰ ਦੇ ਰਿਸੀਵਰ ਕੇਰ ਜੌਹਨਸਟਨ ਅੁਨਸਾਰ ਸਟੋਰ ਨੂੰ ਸ਼ੁਰੂਆਤੀ ਦੌਰ `ਚ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਕਈ ਪਾਰਟੀਆਂ ਨੇ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਸਟਾਫ ਨੇ ਵੀ ਬਿਜ਼ਨਸ ਨੂੰ ਬਚਾਉਣ ਲਈ ਬਹੁਤ ਸਹਾਰਾ ਦਿੱਤਾ ਸੀ ਪਰ ਫਿਰ ਵੀ ਉਸ ਢੰਗ ਨਾਲ ਸੇਲ ਨਹੀਂ ਹੋ ਸਕੀ। ਜਿੰਨੀ ਹੋਣੀ ਚਾਹੀਦੀ ਸੀ। ਜਿਸ ਕਰਕੇ ਅਗਲੇ ਦਿਨੀਂ ਕਲੋਜਿੰਗ ਡਾਊਨ ਸੇਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਗਲੇ ਤਿੰਨ ਹਫ਼ਤਿਆਂ ਤੱਕ ਸਟੋਰ ਬੰਦ ਹੋ ਜਾਵੇਗਾ। ਜਿਸ ਕਰਕੇ ਕਲੋਜਿੰਗ ਡਾਊਨ ਸੇਲ ਦੌਰਾਨ ਆਮ ਗਾਹਕਾਂ ਨੂੰ ਕਾਫੀ ਫਾਇਦਾ ਮਿਲ ਸਕਦਾ ਹੈ ਕਿਉਂਕਿ ਵੱਖ-ਵੱਖ ਚੀਜਾਂ ਖ੍ਰੀਦਣ ਸਮੇਂ ਉਨ੍ਹਾਂ ਡਿਸਕਾਊਂਟ ਮਿਲ ਸਕਦੇ ਹਨ।