Wednesday, 03 March 2021
23 February 2021 New Zealand

ਨਿਊਜ਼ੀਲੈਂਡ ਦੀ ਇਮੀਗੇਸ਼ਨ ਵਲੋਂ ਮੁੰਬਈ ਸਮੇਤ ਕਈ ਵੀਜ਼ਾ ਦਫ਼ਤਰ ਬੰਦ ਕਰਨ ਦਾ ਐਲਾਨ |

ਨਿਊਜ਼ੀਲੈਂਡ ਦੀ ਇਮੀਗੇਸ਼ਨ ਵਲੋਂ ਮੁੰਬਈ ਸਮੇਤ ਕਈ ਵੀਜ਼ਾ ਦਫ਼ਤਰ ਬੰਦ ਕਰਨ ਦਾ ਐਲਾਨ | - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਵਲੋਂ ਐਲਾਨ ਕਰਦਿਆਂ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਵਿਜ਼ਟਰਜ਼ ਉੱਪਰ ਪਈ ਕਰੋਨਾ ਦੀ ਮਾਰ ਅਤੇ ਨਿਊਜ਼ੀਲੈਂਡ ਸਰਕਾਰ ਵਲੋਂ ਇਸਤੋਂ ਬਾਅਦ ਆਪਣੀ ਬਾਰਡਰ ਪਾਲਿਸੀ ਤੇ ਲਈ ਸਖਤੀ ਕਰਕੇ ਤਿੰਨ ਅੰਤਰਰਾਸ਼ਟਰੀ ਵੀਜ਼ਾ ਦਫ਼ਤਰ ਬੰਦ ਕਰਨ ਦਾ ਫੈਸਲਾ ਕੀਤਾ ਹੈ |
ਇਹਨਾਂ ਦਫਤਰਾਂ ਵਿਚ ਭਾਰਤ ਸਥਿਤ ਸਭ ਤੋਂ ਕਾਰਜਸ਼ੀਲ ਮੁੰਬਈ ਦਫ਼ਤਰ ਤੋਂ ਇਲਾਵਾ ਸਾਊਥ ਅਫ੍ਰੀਕਾ ਸਥਿਤ ਪ੍ਰਿਟੋਰੀਆ ਅਤੇ ਫਿਲਪਾਈਨਜ਼ ਸਥਿਤ ਮਨੀਲਾ ਵੀਜ਼ਾ ਦਫ਼ਤਰ ਮਾਰਚ 2021 ਤੋਂ ਇੱਕ ਬਾਰ ਬੰਦ ਕਰ ਦਿੱਤੇ ਜਾਣਗੇ |
ਐਨਾ ਹੀ ਨਹੀਂ ਚੀਨ ਸਥਿਤ ਬੀਜਿੰਗ ਸਥਿਤ ਦਫ਼ਤਰ ਤੋਂ ਵੀ ਵੀਜ਼ਾ ਪ੍ਰੋਸੈਸਿੰਗ ਬੰਦ ਕਰਨ ਦਾ ਫੈਸਲਾ ਵੀ ਆਉਣ ਦੀ ਸੰਭਾਵਨਾ ਹੈ |
ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਉਕਤ ਦਫ਼ਤਰ ਵੈਸੇ ਤਾਂ ਮਾਰਚ 2020 ਤੋਂ ਜਦੋਂ ਤੋਂ ਇੰਟਰ ਨੈਸ਼ਨਲ ਟਰੈਵਲ ਬੰਦ ਹੋਇਆ ਹੈ | ਉਦੋਂ ਤੋਂ ਹੀ ਬਹੁਤ ਘੱਟ ਕੰਮ ਕਰਦੇ ਹਨ |
ਪਰ 2021 ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ , ਇਹ ਫੈਸਲਾ ਲਾਗੂ ਕਰਨਾ ਪਿਆ |
ਇਹਨਾਂ ਦਫਤਰਾਂ ਨੂੰ ਬੰਦ ਕਰਨ ਦੇ ਨਾਲ 329 ਮੁਲਾਜ਼ਮ ਇੱਕ ਬਾਰ ਬੇਰੁਜ਼ਗਾਰ ਹੋ ਜਾਣਗੇ |
ਇਮੀਗ੍ਰੇਸ਼ਨ ਵਲੋਂ ਸੂਚਨਾ ਦੀ ਜਾਣਕਾਰੀ ਕਾਨੂੰਨ ਤਹਿਤ ਦੱਸਿਆ ਹੈ ਕਿ ਨਵੰਬਰ 2020 'ਚ ਅੰਤਰਰਾਸ਼ਟਰੀ ਲੋਕਾਂ ਦੀ ਨਿਊਜ਼ੀਲੈਂਡ ਦੀ ਧਰਤੀ ਤੇ ਪਹੁੰਚਣ ਦੀ ਗਿਣਤੀ ਸਿਰਫ 672 ਸੀ | ਜਦੋਂਕਿ ਕੁੱਲ ਗਿਣਤੀ 2802 ਸੀ | ਇਹ ਗਿਣਤੀ ਵੀਹਵੀਂ ਸਦੀ ਦਾ ਸਭ ਤੋਂ ਘੱਟ ਪਰਵਾਸ ਸੀ | ਨਿਊਜ਼ੀਲੈਂਡ ਆਉਣ ਵਾਲੇ ਬਹੁਤੇ ਵੀ ਇਥੋਂ ਦੇ ਨਾਗਰਿਕ ਹੀ ਸਨ | ਜਦੋਂਕਿ ਲੌਕਡਾਊਨ ਤੋਂ ਪਹਿਲਾ ਫਰਵਰੀ ਵਿਚ ਇਹ ਗਿਣਤੀ 21,784 ਸੀ ਤੇ ਜਿਹਨਾਂ ਵਿਚ ਮਾਈਗ੍ਰੈਂਟਸ ਦੀ ਗਿਣਤੀ 15,065 ਸੀ |
ਨਿਊਜ਼ੀਲੈਂਡ ਵਿਚ ਮੁਲਕ ਆਉਣ ਵਾਲਿਆਂ ਦੀ ਗਿਣਤੀ ਵਿਚ ਤਕਰੀਬਨ 50 ਫ਼ੀਸਦ ਦੀ ਕਮੀ ਆਈ ਹੈ ਤੇ ਆਉਣ ਵਾਲਿਆਂ ਵਿਚ ਵੀ 75 ਫ਼ੀਸਦ ਇਸ ਮੁਲਕ ਦੇ ਉਹ ਨਾਗਰਿਕ ਹਨ | ਜੋ ਹੋਰ ਮੁਲਕਾਂ ਵਿਚ ਵੱਸਦੇ ਸਨ ਤੇ ਲੌਕ ਡਾਊਨ ਕਰਕੇ ਆਪਣੇ ਵਤਨ ਵਾਪਿਸ ਪਰਤੇ ਹਨ |

ADVERTISEMENT
NZ Punjabi News Matrimonials