Wednesday, 03 March 2021
23 February 2021 New Zealand

ਸ਼ਕਰਕੰਦੀ 75% ਤੱਕ ਘਟਾ ਸਕਦੀ ਕੈਂਸਰ ਦਾ ਖਤਰਾ -ਆਕਲੈਂਡ ਯੂਨੀਵਰਸਿਟੀ

ਸ਼ਕਰਕੰਦੀ 75% ਤੱਕ ਘਟਾ ਸਕਦੀ ਕੈਂਸਰ ਦਾ ਖਤਰਾ -ਆਕਲੈਂਡ ਯੂਨੀਵਰਸਿਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪਰਪਲ ਸਵੀਟ ਪੋਟੇਟੋ (ਕੁਮਰਾ) 75% ਤੱਕ ਕੋਲਨ ਕੈਂਸਰ ਦੇ ਖਤਰੇ ਨੂੰ ਘਟਾ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਆਕਲੈਂਡ ਯੂਨੀਵਰਸਿਟੀ ਦੇ ਡਾਕਟਰ ਖਾਲਿਦ ਅਸਾਦੀ ਵਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕੀਤੇ ਸ਼ੋਧ ਵਿੱਚ ਸਾਹਮਣੇ ਆਇਆ ਹੈ ਕਿ ਪਰਪਲ ਸਵੀਟ ਪੋਟੇਟੋ (ਸ਼ਕਰਕੰਦੀ) ਕੋਲਨ ਕੈਂਸਰ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾ ਸਕਦੀ ਹੈ। ਉਨ੍ਹਾਂ ਇਸ ਗੱਲ ਲਈ 10 ਸਾਲ ਪਹਿਲਾਂ ਸ਼ੋਧ ਕੀਤਾ ਸੀ, ਪਰ ਕਮਰਸ਼ਲ ਸੈਂਸਟੀਵੀਟੀ ਕਰਕੇ ਹੁਣ ਇਹ ਆਰਟੀਕਲ ਪਬਲਿਸ਼ ਕਰਨ ਵਿੱਚ ਸਫਲ ਹੋਏ ਹਨ। ਉਨ੍ਹਾਂ ਇਹ ਸ਼ੋਧ ਚੂਹਿਆਂ ਤੇ ਕੀਤਾ ਸੀ ਤੇ ਜਿਨ੍ਹਾਂ ਚੂਹਿਆਂ ਦੀ ਖੁਰਾਕ ਵਿੱਚ ਸ਼ਕਰਕੰਦੀ ਸੀ, ਉਨ੍ਹਾਂ ਵਿੱਚ ਕੈਂਸਰ ਪ੍ਰਤੀਰੋਧਕ 75% ਤੱਕ ਜਿਆਦਾ ਪਾਏ ਗਏ।
ਦੱਸਦੀਏ ਕਿ ਬੋਵੇਲ ਕੈਂਸਰ ਨਿਊਜੀਲੈਂਡ ਵਿੱਚ ਦੂਜੇ ਨੰਬਰ 'ਤੇ ਸਭ ਤੋਂ ਜਿਆਦਾ ਮੌਤਾਂ ਦਾ ਕਾਰਨ ਬਣਦਾ ਹੈ। ਹਰ ਸਾਲ ਹਜਾਰਾ ਨਿਊਜੀਲੈਂਡ ਵਾਸੀ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ ਤੇ ਇਸ ਖੋਜ ਨਾਲ ਇਸ ਬਿਮਾਰੀ ਦੇ ਸਫਲ ਇਲਾਜ ਲਈ ਵਧੀਆ ਰਾਹ ਪੱਧਰਾ ਹੋਏਗਾ।

ADVERTISEMENT
NZ Punjabi News Matrimonials