Wednesday, 03 March 2021
23 February 2021 New Zealand

ਪਾਪਾਟੋਏਟੋਏ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਦੁਬਾਰਾ ਕੋਰੋਨਾ ਟੈਸਟ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ

ਪਾਪਾਟੋਏਟੋਏ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਦੁਬਾਰਾ ਕੋਰੋਨਾ ਟੈਸਟ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਦੱਖਣੀ ਹਿੱਸੇ ਨਾਲ ਸਬੰਧਤ ਪਰਿਵਾਰ ਤੋਂ ਅੱਜ ਕੋਰੋਨਾ ਦੇ ਇੱਕ ਹੋਰ ਕੇਸ ਦੀ ਪੁਸ਼ਟੀ ਹੋਈ ਹੈ। ਇਹ ਇਸ ਕਲਸਟਰ ਨਾਲ ਸਬੰਧਤ 9ਵਾਂ ਕੇਸ ਹੈ।
ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਨੇ 1 ਵਜੇ ਦੀ ਪ੍ਰੈਸ ਕਾਨਫਰੰਸ ਵਿੱਚ ਇਸ ਸਬੰਧੀ ਜਾਣਕਾਰੀ ਜਾਰੀ ਕੀਤੀ ਹੈ ਅਤੇ ਨਾਲ ਹੀ ਉਨ੍ਹਾਂ ਪਾਪਾਟੋਏਟੋਏ ਸਕੂਲ ਦੇ ਵਿਦਿਆਰਥੀਆਂ ਨੂੰ ਦੁਬਾਰਾ ਤੋਂ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਸੈਲਫ ਆਈਸੋਲੇਟ ਕਰਨ ਬਾਰੇ ਵੀ ਕਿਹਾ ਹੈ।
ਅੱਜ ਆਏ ਨਵੇਂ ਕੇਸ ਦੀ ਜੀਨੋਮ ਸਿਕੁਏਂਸਿੰਗ ਕਰਵਾਈ ਜਾ ਰਹੀ ਹੈ ਤੇ ਨਤੀਜੇ ਸ਼ਾਮ ਤੱਕ ਸਾਹਮਣੇ ਆਉਣਗੇ।
ਡਾਕਟਰ ਬਲੂਮਫਿਲਡ ਵਲੋ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਜੇ ਸਬੰਧਤ ਕੇਸ ਨਾਲ ਕੋਈ ਲੋਕੇਸ਼ਨ ਆਫ ਇਨਟਰਸਟ ਸਾਹਮਣੇ ਆਈ ਤਾਂ ਉਸਦੀ ਜਾਣਕਾਰੀ ਵੀ ਜਲਦ ਹੀ ਦਿੱਤੀ ਜਾਏਗੀ।
ਅੱਜ ਸਾਹਮਣੇ ਆਏ ਕੇਸ ਦਾ ਪਹਿਲਾਂ ਵੀ ਕੋਰੋਨਾ ਟੈਸਟ ਹੋਇਆ ਸੀ, ਪਰ ਕੋਰੋਨਾ ਦੇ ਲੱਛਣ ਦਿਸਣ 'ਤੇ ਉਸਦਾ ਦੁਬਾਰਾ ਟੈਸਟ ਕੀਤਾ ਗਿਆ ਜੋ ਕਿ ਪਾਜਟਿਵ ਨਿਕਲਿਆ।

ADVERTISEMENT
NZ Punjabi News Matrimonials