Wednesday, 03 March 2021
23 February 2021 New Zealand

ਆਕਲੈਂਡ ਵਿੱਚ ਘਰਾਂ ‘ਤੇ ਟੈਕਸ ਦੇ ਵਾਧੇ ਲਾਗੂ ਕਰਨ ਲਈ ਜਨਤਕ ਸਲਾਹ-ਮਸ਼ਵਰਾ ਹੋਇਆ ਸ਼ੁਰੂ

ਆਕਲੈਂਡ ਵਿੱਚ ਘਰਾਂ ‘ਤੇ ਟੈਕਸ ਦੇ ਵਾਧੇ ਲਾਗੂ ਕਰਨ ਲਈ ਜਨਤਕ ਸਲਾਹ-ਮਸ਼ਵਰਾ ਹੋਇਆ ਸ਼ੁਰੂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਵਲੋਂ ਆਕਲੈਂਡ ਦੇ ਰਿਹਾਇਸ਼ੀਆਂ ਲਈ ਪ੍ਰਾਪਰਟੀ ਰੇਟ ਅਤੇ ਪਾਣੀ ਦੇ ਖਰਚਿਆਂ 'ਤੇ 5% ਦਾ ਵਾਧਾ ਲਾਗੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਅਤੇ ਇਸ ਲਈ ਜਨਤਕ ਸਲਾਹ ਮਸ਼ਵਰਾ 22 ਫਰਵਰੀ ਤੋਂ 22 ਮਾਰਚ ਤੱਕ ਖੁੱਲਾ ਹੈ, ਜਿਸ ਵਿੱਚ ਆਕਲੈਂਡ ਵਾਸੀਆਂ ਨੂੰ ਆਪਣੀ ਸਲਾਹ ਦੇਣ ਲਈ ਕਿਹਾ ਗਿਆ ਹੈ। ਆਕਲੈਂਡ ਵਾਸੀਆਂ ਨੂੰ ਦੱਸਣਾ ਹੈ ਕਿ ਉਹ ਇਸ ਵਾਧੇ ਦੇ ਹੱਕ ਵਿੱਚ ਹਨ ਜਾਂ ਨਹੀਂ।

ਕਾਉਂਸਲ ਵਲੋਂ ਇਸ ਵਾਧੇ ਦਾ ਕਾਰਨ ਕੋਵਿਡ 19 ਕਰਕੇ ਕਾਉਂਸਲ ਨੂੰ ਪਏ ਕਰੋੜਾ ਡਾਲਰਾਂ ਦੇ ਘਾਟੇ ਨੂੰ ਦੱਸਿਆ ਜਾ ਰਿਹਾ ਹੈ ਤੇ ਕਾਉਂਸਲ ਦਾ ਮੰਨਣਾ ਹੈ ਕਿ ਆਉਂਦੇ ਕਈ ਸਾਲਾਂ ਤੱਕ ਪ੍ਰਾਪਰਟੀ ਮਾਲਕਾਂ ਨੂੰ ਪਹਿਲੇ ਸਾਲ 5% ਤੇ ਉਸਤੋਂ ਬਾਅਦ ਆਉਂਦੇ ਹਰ ਸਾਲ ਲਈ 3.5% ਵਾਧਾ ਝੱਲਣਾ ਪਏਗਾ।
ਸਧਾਰਨ ਸ਼ਬਦਾਂ ਵਿੱਚ ਔਸਤ $753,000 ਕੈਪੀਟਲ ਵੈਲੀਉ ਵਾਲੇ ਮਾਲਕਾਂ ਨੂੰ 2021/22 ਵਿੱਚ ਰੇਟ ਬਿੱਲ $2383.50 ਦੇਣਾ ਪਏਗਾ ਤੇ 2031 ਤੱਕ ਇਹ ਵੱਧ ਕੇ 3248.46 ਹੋ ਜਾਏਗਾ।
ਹਾਲਾਂਕਿ ਮੈਨੂਰੇਵਾ ਪਾਪਾਕੂਰਾ ਤੋਂ ਕਾਉਂਸਲਰ ਡੇਨਿਅਲ ਨਿਊਮੇਨ ਇਸ ਨੂੰ ਨਾਜਾਇਜ ਦੱਸ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਟੈਕਸਾਂ ਵਿੱਚ ਵਾਧੇ ਦੀ ਬਜਾਏ ਕਾਉਂਸਲ ਆਪਣੇ ਖਰਚਿਆਂ 'ਤੇ ਕਾਬੂ ਕਰੇ ਤਾਂ ਜੋ ਆਕਲੈਂਡ ਵਾਸੀ ਫਾਲਤੂ ਦੇ ਵਾਧੂ ਦੇ ਬੋਝ ਤੋਂ ਬੱਚ ਸਕਣ।

ADVERTISEMENT
NZ Punjabi News Matrimonials