Wednesday, 03 March 2021
23 February 2021 New Zealand

ਆਕਲੈਂਡ ਵਿੱਚ 2 ਹੋਰ ਨਵੇਂ ਕੇਸਾਂ ਦੀ ਪੁਸ਼ਟੀ, ਅੱਜ ਕੁੱਲ 3 ਕੇਸ ਆਏ ਸਾਹਮਣੇ

ਕੇ ਮਾਰਟ ਦੇ ਸਟਾਫ ਮੈਂਬਰ ਨਿਕਲੇ ਨਜਦੀਕੀ ਸੰਪਰਕ
ਆਕਲੈਂਡ ਵਿੱਚ 2 ਹੋਰ ਨਵੇਂ ਕੇਸਾਂ ਦੀ ਪੁਸ਼ਟੀ, ਅੱਜ ਕੁੱਲ 3 ਕੇਸ ਆਏ ਸਾਹਮਣੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੋਂ ਅੱਜ ਸ਼ਾਮ ਆਕਲੈਂਡ ਵਿੱਚ ਕੋਰੋਨਾ ਦੇ 2 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਦੋਨੋਂ ਨਵੇਂ ਕੇਸ ਸਵੇਰੇ ਸਾਹਮਣੇ ਆਏ ਕੇਸ ਸਵੇਰੇ ਪੁਸ਼ਟੀ ਹੋਣ ਵਾਲੇ ਕੋਰੋਨਾ ਮਰੀਜ ਦੇ ਘਰੈਲੂ ਮੈਂਬਰ ਹਨ, ਜੋ ਕਿ ਪਾਪਾਟੋਏਟੋਏ ਸਕੂਲ ਦਾ ਵਿਦਿਆਰਥੀ ਹੈ। ਪਰਿਵਾਰ ਨੂੰ ਆਕਲੈਂਡ ਦੀ ਕੁਆਰਂਟੀਨ ਫਸੀਲਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦੋਨੇ ਨਵੇਂ ਕੇਸਾਂ ਚੋਂ ਇੱਕ ਬੋਟਨੀ ਦੇ ਕੇ ਮਾਰਟ ਵਿੱਚ ਕੰਮ ਕਰਦਾ ਹੈ ਤੇ ਉਹ ਫਰਵਰੀ 19 ਅਤੇ 20 ਨੂੰ 4 ਵਜੇ ਤੋਂ 10 ਵਜੇ ਦੀ ਸ਼ਿਫਟ ਉੱਥੇ ਕਰ ਚੁੱਕਾ ਹੈ। ਇਸ ਸਮੇਂ ਦੌਰਾਨ ਕੇ ਮਾਰਟ ਵਿੱਚ ਗਏ ਗ੍ਰਾਹਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖੇ ਜਾਣ ਦੀ ਗੱਲ ਵੀ ਆਖੀ ਗਈ ਹੈ। ਇਹ ਕੇ ਮਾਰਟ 500 ਟਿ ਰਕਾਊ ਡਰਾਈਵ, ਬੋਟਨੀ ਡਾਨਜ਼ 'ਤੇ ਸਥਿਤ ਹੈ। ਜੇ ਤੁਸੀਂ ਇਸ ਸਟੋਰ ਵਿੱਚ ਗਏ ਸੀ ਤੇ ਅੱਗੇ ਕੀ ਕਰਨਾ ਹੈ ਤਾਂ ਤੁਸੀਂ 0800 358 5453 'ਤੇ ਸੰਪਰਕ ਕਰ ਸਕਦੇ ਹੋ।

ADVERTISEMENT
NZ Punjabi News Matrimonials