ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਆਕਲੈਂਡ ਵਿੱਚ ਪਾਪਾਟੋਏਟੋਏ ਸਕੂਲ ਦੇ ਕੋਰੋਨਾ ਮਰੀਜ ਨਾਲ ਸਬੰਧਤ 2 ਕੇਸ ਹੋਰ ਸਾਹਮਣੇ ਆਉਣ ਤੋਂ ਬਾਅਦ ਮਨਿਸਟਰੀ ਆਫ ਹੈਲਥ ਵਲੋਂ 2 ਨਵੀਆਂ ਲੋਕੇਸ਼ਨ ਆਫ ਇਨਟਰਸਟ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪੂਰਬੀ ਟਮਾਕੀ ਦੇ ਡਾਰਕ ਵੇਪਸ ਜੋ ਕਿ 30 ਸਪਰਿੰਗਸ ਰੋਡ, ਈਜਟ ਟਮਾਕੀ ਵਿੱਚ ਸਥਿਤ ਹੈ, ਉੱਥੇ 20 ਫਰਵਰੀ ਨੂੰ ਸ਼ਾਮ 7 ਤੋਂ 8.30 ਵਜੇ ਦੇ ਵਿਚਾਲੇ ਜਾਣ ਵਾਲਿਆਂ ਨੂੰ 25 ਫਰਵਰੀ ਨੂੰ ਕੋਰੋਨਾ ਟੈਸਟ ਕਰਵਾਉਣ ਬਾਰੇ ਕਿਹਾ ਗਿਆ ਹੈ ਤੇ ਨਾਲ ਹੀ 08003575453 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਦੂਜੀ ਲੋਕੇਸ਼ਨ ਆਫ ਇਨਟਰਸਟ ਹੈ ਬੋਟਨੀ ਦਾ ਕੇ ਮਾਰਟ ਜੋ ਕਿ ਜੋ ਕਿ 500 ਟੀ ਰਕਾਊ ਡਰਾਈਵ ਨਾਰਥਪਾਰਕ ਵਿੱਚ ਸਥਿਤ ਹੈ, ਉੱਥੇ 20 ਫਰਵਰੀ ਨੂੰ 3.30 ਤੋਂ 10.30 ਵਿਚਾਲੇ ਜਾਣ ਵਾਲਿਆਂ ਨੂੰ 25 ਫਰਵਰੀ ਨੂੰ ਕੋਰੋਨਾ ਟੈਸਟ ਕਰਵਾਉਣ ਬਾਰੇ ਕਿਹਾ ਗਿਆ ਹੈ, ਇਸ ਤੋਂ ਇਲਾਵਾ 08003575453 ਇਸ ਨੰਬਰ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਥਾਵਾਂ 'ਤੇ ਜਾਣ ਵਾਲਿਆਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।