ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜਲੈਂਡ ਵਿੱਚ 2 ਬਜੁਰਗਾਂ ਨੂੰ ਲੋੜ ਤੋਂ ਵੱਧ ਕੋੋਰੋਨਾ ਦੀ ਦਵਾਈ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਬਜੁਰਗ ਐਲਡਰ ਕੇਅਰ ਹੋਮ ਵਿੱਚ ਰਹਿੰਦੇ ਸਨ। ਇੱਕ ਦੀ ਉਮਰ 88 ਅਤੇ ਦੂਜੀ ਮਹਿਲਾ ਬਜੁਰਗ ਦੀ ਉਮਰ 94 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ਨੂੰ ਕਾਰਸੇਲਡੀਨ ਦੇ ਹੋਲੀ ਸਪੀਰਿਟ ਨਰਸਿੰਗ ਹੋਮ ਵਲੋਂ ਟੀਕਾ ਲਾਇਆ ਗਿਆ ਸੀ ਤੇ ਲੋੜ ਤੋਂ ਚਾਰ ਗੁਣਾ ਵੱਧ ਦਵਾਈ ਟੀਕੇ ਰਾਂਹੀ ਦਿੱਤੀ ਦੱਸੀ ਜਾ ਰਹੀ ਹੈ। ਦੋਨਾਂ ਬਜੁਰਗਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਚੰਗੀ ਗੱਲ ਹੈ ਕਿ ਦਵਾਈ ਦਾ ਕੋਈ ਅਜੇ ਤੱਕ ਬੁਰਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਜਿਸ ਡਾਕਟਰ ਨੇ ਗਲਤੀ ਕੀਤੀ ਉਸਨੂੰ ਟੀਕਾਕਰਣ ਤੋਂ ਅਧਿਕਾਰਿਤ ਰੂਪ ਵਿੱਚ ਰੋਕ ਦਿੱਤਾ ਗਿਆ ਹੈ।