ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਕੁਝ ਹਫਤਿਆਂ ਦੌਰਾਨ ਨਿਊਜੀਲੈਂਡ ਵਿੱਚ ਕੋਰੋਨਾ ਟੀਕਾਕਰਨ ਦਾ ਕੰਮ ਚਲਦਾ ਰਹੇ, ਇਸ ਲਈ ਅੱਜ ਨਿਊਜੀਲੈਂਡ ਵਿੱਚ 76,000 ਕੋਰੋਨਾ ਦੇ ਟੀਕਿਆਂ ਦੀ ਨਵੀਂ ਖੇਪ ਪੁੱਜ ਗਈ ਹੈ, ਇਸਦੇ ਨਾਲ ਹੀ ਇਨ੍ਹਾਂ ਟੀਕਿਆਂ ਨੂੰ ਲਾਉਣ ਵਾਲੀਆਂ ਵਿਸ਼ੇਸ਼ 500,000 ਸੂਈਆਂ ਵੀ ਮੰਗਵਾਈਆਂ ਗਈਆਂ ਹਨ। ਇਹ ਦਵਾਈ ਫਾਈਜਰ ਕੰਪਨੀ ਦੀ ਹੈ ਤੇ ਬੀਤੇ ਹਫਤੇ ਹੀ ਇਸ ਦੇ 60,000 ਟੀਕੇ ਵੀ ਨਿਊਜੀਲੈਂਡ ਪੁੱਜੇ ਸਨ।
ਨਿਊਜੀਲ਼ੈਂਡ ਸਰਕਾਰ ਨੂੰ ਪੂਰੀ ਆਸ ਹੈ ਕਿ ਮਾਰਚ ਅੰਤ ਤੱਕ 225,000 ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਦਵਾਈ ਦੇ 2 ਟੀਕੇ ਲਾ ਦਿੱਤੇ ਜਾਣਗੇ।
ਸਭ ਤੋਂ ਪਹਿਲਾਂ ਬਾਰਡਰ ਨਾਲ ਸਬੰਧਤ ਵਰਕਰਾਂ ਤੇ ਸਿਹਤ ਕਰਮਚਾਰੀਆਂ ਨੂੰ ਟੀਕੇ ਲਾਏ ਜਾਣਗੇ, ਕਿਉਂਕਿ ਇਨ੍ਹਾਂ ਨੂੰ ਕੋਰੋਨਾ ਹੋਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ।