ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਵਲੋਂ ਅੱਜ ਇੱਕ ਅਜਿਹੀ ਬਿਆਨਬਾਜੀ ਜਾਰੀ ਕੀਤੀ ਗਈ ਹੈ, ਜੋ ਜਾਹਿਰ ਤੌਰ 'ਤੇ ਪ੍ਰਵਾਸੀਆਂ ਲਈ ਚੰਗੀ ਨਹੀਂ ਕਹੀ ਜਾ ਸਕਦੀ। ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਕੋਰੋਨਾ ਦਾ ਦੌਰ ਖਤਮ ਹੋਣ ਉਪਰੰਤ, ਜਦੋਂ ਬਾਰਡਰ ਦੁਬਾਰਾ ਖੁੱਲਣ ਦੀ ਹਾਲਤ ਵਿੱਚ ਹੋਣਗੇ ਤਾਂ ਉਸ ਮੌਕੇ ਵੀ ਹਾਲਾਤ ਪ੍ਰਵਾਸੀਆਂ ਲਈ ਜਿਆਦਾ ਨਹੀਂ ਬਦਲਣਗੇ, ਉਨ੍ਹਾਂ ਕਿਹਾ ਹੈ ਕਿ ਜੋ ਪ੍ਰਵਾਸੀਆਂ ਦੀ ਆਮਦ ਬੀਤੇ ਕੁਝ ਸਾਲਾਂ ਵਿੱਚ ਦੇਖਣ ਨੂੰ ਮਿਲੀ ਹੈ, ਉਹ ਹੁਣ ਬਾਰਡਰ ਦੁਬਾਰਾ ਖੁੱਲਣ 'ਤੇ ਨਹੀਂ ਦਿਖੇਗੀ।
ਇਸ ਬਿਆਨਬਾਜੀ ਦੇ ਨਾਲ ਸਰਕਾਰ ਵਲੋਂ ਇਹ ਸਾਫ ਇਸ਼ਾਰਾ ਵੀ ਦਿੱਤਾ ਗਿਆ ਹੈ ਕਿ ਜੋ ਲੇਬਰ ਫੋਰਸ ਨਿਊਜੀਲ਼ੈਂਡ ਵਿੱਚ ਮੌਜੂਦ ਹੈ, ਉਸੇ ਤੋਂ ਹੀ ਕਾਰੋਬਾਰੀਆਂ ਨੂੰ ਗੁਜਾਰਾ ਕਰਨਾ ਪਏਗਾ ਤੇ ਸਮੇਂ ਦੇ ਹਿਸਾਬ ਨਾਲ ਇਹ ਇੱਕ ਉੱਤਮ ਵਿਚਾਰ ਹੋਏਗਾ।
ਆਂਕੜੇ ਦੱਸਦੇ ਹਨ ਕਿ ਕੋਰੋਨਾ ਕਰਕੇ ਪ੍ਰਵਾਸੀਆਂ ਦੀ ਆਮਦਗੀ 'ਤੇ ਵੱਡਾ ਅਸਰ ਪਿਆ ਹੈ, ਜਿੱਥੇ ਕਿਸੇ ਵੇਲੇ ਸਲਾਨਾ ਨੈਟ ਮਾਈਗ੍ਰੇਸ਼ਨ ਬੀਤੇ ਕੁਝ ਸਾਲਾਂ ਵਿੱਚ 64000 ਤੋਂ ਲੈਕੇ 95000 ਤੱਕ ਰਹੀ ਹੈ, ਉੱਥੇ ਹੀ ਇਸ ਸਾਲ ਅਪ੍ਰੈਲ ਤੋਂ ਸਤੰਬਰ ਵਿਚਾਲੇ ਇਹ ਸਿਰਫ 2500 ਹੀ ਰਹਿ ਗਈ ਸੀ।