Monday, 19 April 2021
26 February 2021 New Zealand

ਅੱਜ ਇੱਕ ਹੋਰ ਨਵੇਂ ਕਮਿਊਨਿਟੀ ਕੇਸ ਨੇ ਦਿੱਤੀ ਦਸਤਕ, ਬੋਟਨੀ ਡਾਨਜ਼ ਦੇ ਕੇ ਐਫ ਸੀ 'ਤੇ ਕਰਦਾ ਸੀ ਕੰਮ

ਅੱਜ ਇੱਕ ਹੋਰ ਨਵੇਂ ਕਮਿਊਨਿਟੀ ਕੇਸ ਨੇ ਦਿੱਤੀ ਦਸਤਕ, ਬੋਟਨੀ ਡਾਨਜ਼ ਦੇ ਕੇ ਐਫ ਸੀ 'ਤੇ ਕਰਦਾ ਸੀ ਕੰਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪੂਰਬੀ ਆਕਲੈਂਡ ਤੋਂ ਇਕ ਹੋਰ ਕਮਿਊਨਿਟੀ ਕੇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਫਰਵਰੀ ਦੀ ਸ਼ੁਰੂਆਤ ਵਾਲੇ ਕਲਸਟਰ ਨਾਲ ਹੀ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਕੇਸ ਨੂੰ ਕੇਸ ਐਲ ਦੱਸਿਆ ਜਾ ਰਿਹਾ ਹੈ ਤੇ ਇਹ ਪਾਪਾਟੋਏਟੋਏ ਦੇ 3 ਕਮਿਊਨਿਟੀ ਕੇਸਾਂ ਦਾ ਹਾਊਸਹੋਲਡ ਕਾਂਟੇਕਟ ਦੱਸਿਆ ਜਾ ਰਿਹਾ ਹੈ। ਕੁਆਰਂਟੀਨ ਕੀਤੇ ਜਾਣ 'ਤੇ ਇਸਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਪਰ ਉਸ ਵੇਲੇ ਨੈਗਟਿਵ ਆਇਆ ਸੀ ਤੇ ਉਸ ਤੋਂ ਬਾਅਦ ਇਸ ਨੂੰ ਕੋਰੋਨਾ ਦੇ ਲੱਛਣ ਦਿਖੇ, ਜਿਸਤੋਂ ਬਾਅਦ ਕੀਤਾ ਕੋਰੋਨਾ ਟੈਸਟ ਪਾਜਟਿਵ ਨਿਕਲਿਆ। ਇਹ ਵਿਅਕਤੀ ਬੋਟਨੀ ਡਾਨਜ਼ ਦੇ ਕੇ ਐਫ ਸੀ ਵਿੱਚ ਕੰਮ ਕਰਦਾ ਸੀ ਤੇ 22 ਫਰਵਰੀ, ਸ਼ਾਮ 3.30 ਤੋਂ 23 ਫਰਵਰੀ ਰਾਤ 12:30 ਤੱਕ ਉੱਥੇ ਡਿਊਟੀ ਕਰਦਾ ਰਿਹਾ। ਰੈਸਟੋਰੈਂਟ 'ਤੇ ਕੰਮ ਕਰਨ ਵਾਲਿਆਂ ਦੂਜੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਹਾਊਸਹੋਲਡ ਕਾਂਟੇਕਟ ਸਮੇਤ 14 ਦਿਨ ਲਈ ਆਈਸੋਲੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਆਮ ਲੋਕ ਵੀ ਜੋ ਇਸ ਸਮੇਂ ਦੌਰਾਨ ਕੇ ਐਫ ਸੀ ਗਏ ਉਨ੍ਹਾਂ ਨੂੰ ਵੀ ਆਈਸੋਲੇਟ ਕਰਨ ਬਾਰੇ ਕਿਹਾ ਗਿਆ ਹੈ।

ADVERTISEMENT
NZ Punjabi News Matrimonials