Monday, 19 April 2021
26 February 2021 New Zealand

ਕ੍ਰਾਈਸਚਰਚ ਦਾ ਭੂਚਾਲ ਇੰਸ਼ੋਰੈਂਸ ਪੱਖੋਂ ਨਿਊਜੀਲ਼ੈਂਡ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਘਟਨਾ

ਕ੍ਰਾਈਸਚਰਚ ਦਾ ਭੂਚਾਲ ਇੰਸ਼ੋਰੈਂਸ ਪੱਖੋਂ ਨਿਊਜੀਲ਼ੈਂਡ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਘਟਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿੱਚ 2011 ਵਿੱਚ ਆਏ ਭਿਆਨਕ ਭੂਚਾਲ ਕਰਕੇ ਸੈਂਕੜੇ ਨਿਊਜੀਲੈਂਡ ਵਾਸੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ ਤੇ ਇਸ ਕਰਕੇ ਅਰਬਾਂ ਡਾਲਰ ਦੀ ਪ੍ਰਾਪਰਟੀ ਦਾ ਨੁਕਸਾਨ ਵੀ ਹੋਇਆ ਸੀ।
ਰਿਜਰਵ ਬੈਂਕ ਆਫ ਨਿਊਜੀਲ਼ੈਂਡ ਵਲੋਂ ਜਾਰੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਸ ਭੂਚਾਲ ਕਰਕੇ $38 ਬਿਲੀਅਨ ਡਾਲਰ ਦੇ ਇੰਸ਼ੋਰੈਂਸ ਕਲੇਮ ਕੀਤੇ ਗਏ ਸਨ ਤੇ ਇੰਸ਼ੋਰੈਂਸ ਕਲੇਮ ਪੱਖੋਂ ਇਹ ਨਿਊਜੀਲ਼ੈਂਡ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਘਟਨਾ ਸੀ। ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਵਿੱਚ ਅੱਜ ਤੱਕ ਇਨੀਂ ਵੱਡੀ ਗਿਣਤੀ ਵਿੱਚ ਇੰਸ਼ੋਰੈਂਸ ਦਾ ਕਲੇਮ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਹ ਕਲੇਮ ਇੰਸ਼ੋਰੈਂਸ ਕੰਪਨੀਆਂ 'ਤੇ ਕਾਫੀ ਭਾਰੀ ਪਿਆ ਸੀ, ਪਰ ਰਿਜਰਵ ਬੈਂਕ ਵਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਜਿਹੀ 1000 ਵਿੱਚੋਂ ਇੱਕ ਕੁਦਰਤੀ ਆਪਦਾ ਮੌਕੇ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਕਲੇਮ ਦਾ ਭੁਗਤਾਨ ਤੇ ਦੁਬਾਰਾ ਇੰਸ਼ੋਰੇਂਸ ਕਰਨਾ ਲਾਜਮੀ ਰਹੇਗਾ।

ADVERTISEMENT
NZ Punjabi News Matrimonials