ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਪਾਪਾਟੋਏਟੋਏ ਵਿੱਚ ਗੋਲੀ ਚਲਾਉਣ ਵਾਲੇ ਦੋਸ਼ੀ 34 ਸਾਲਾ ਵਿਅਕਤੀ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਉਸ 'ਤੇ ਗੋਲੀਆਂ ਚਲਾਈਆਂ ਸਨ, ਜਿਸ ਕਰਕੇ ਉਹ ਗੰਭੀਰ ਜਖਮੀ ਹੋਇਆ ਸੀ ਤੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ ਸੀ। ਪੁੁਲਿਸ ਨੇ ਉਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ 34 ਸਾਲਾ ਟੈਂਗਰੇ ਨੋਇਰੀ ਟੁਰੀਆ ਸੀ, ਜੋ ਕਿ 2017 ਵਿੱਚ ਆਸਟ੍ਰੇਲੀਆ ਤੋਂ 501 ਡਿਪੋਰਟੀ ਸੀ, 501 ਡਿਪੋਰਟੀ ਤੋਂ ਭਾਵ ਕਿ ਉਸਨੇ ਆਪਣੀ ਜਿੰਦਗੀ ਦਾ ਜਿਆਦਾਤਰ ਸਮਾਂ ਆਸਟ੍ਰੇਲੀਆ ਬਿਤਾਇਆ ਸੀ, ਪਰ ਮਾੜੇ ਆਚਰਨ ਕਰਕੇ ਉਸਨੂੰ ਨਿਊਜੀਲ਼ੈਂਡ ਡਿਪੋਰਟ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਸ 'ਤੇ ਨਿਊਜੀਲੈਂਡ ਵਿੱਚ ਵੀ ਕਈ ਮਾਮਲੇ ਦਰਜ ਸਨ। ਵਿਅਕਤੀ ਸਬੰਧੀ ਜਾਂ ਇਸ ਕੇਸ ਸਬੰਧੀ ਹੋਰ ਕੋਈ ਜਾਣਕਾਰੀ ਜੱਗ ਜਾਹਿਰ ਨਹੀਂ ਕੀਤੀ ਜਾਏਗੀ।