ਆਕਲੈਂਡ (ਹਰਪ੍ਰੀਤ ਸਿੰਘ) - ਆਮ ਨਿਊਜੀਲੈਂਡ ਵਾਸੀਆਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਉਨ੍ਹਾਂ ਲੋਕਾਂ ਤੋਂ ਨਾ ਖੁਸ਼ ਹਨ, ਜਿਨ੍ਹਾਂ ਵਲੋਂ ਕੋਰੋਨਾ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਵਲੋਂ ਘਰ ਰਹਿਣ ਦੀ ਬਜਾਏ ਕੰਮ 'ਤੇ ਜਾਇਆ ਜਾ ਰਿਹਾ ਹੈ ਤੇ ਦੂਜਿਆਂ ਲਈ ਵੀ ਸੱਮਸਿਆ ਖੜੀ ਕੀਤੀ ਜਾ ਰਹੀ ਹੈ।
ਦੱਸਦੀਏ ਕਿ ਅੱਜ ਬੋਟਨੀ ਦੇ ਕੇਐਫਸੀ ਤੋਂ ਸਾਹਮਣੇ ਆਏ ਤਾਜਾ ਮਾਮਲੇ ਵਾਲੇ ਵਿਅਕਤੀ ਨੂੰ ਸਲਾਹ ਸੀ ਕਿ ਉਹ ਘਰ ਰਹੇ ਤੇ ਆਰਾਮ ਕਰੇ, ਕਿਉਂਕਿ ਉਹ ਪਾਪਾਟੋਏਟੋਏ ਕਲਸਟਰ ਦਾ ਹਾਉਸਹੋਲਡ ਕਾਂਟੇਕਟ ਸੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੋਂ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਅਜਿਹੇ ਵਤੀਰੇ ਤੋਂ ਹੈਰਾਨ ਹਨ ਤੇ ਇਨ੍ਹਾਂ ਲੋਕਾਂ ਤੋਂ ਨਾਖੁਸ਼ ਹਨ, ਕਿਉਂਕਿ ਕੋਰੋਨਾ ਟੈਸਟ ਕੀਤੇ ਜਾਣ ਤੱਕ ਉਨ੍ਹਾਂ ਨੂੰ ਘਰ ਰਹਿਣ ਦੀ ਸਲਾਹ ਸੀ।