ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੁਝ ਦਿਨਾਂ ਤੋਂ ਗਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਿਕਾਰਡੋ ਮੈਂਡਜ ਦੀ ਪਾਰਟਨਰ ਨੂੰ ਵੀਜੀਟਰ ਵੀਜਾ ਜਾਰੀ ਕੀਤੇ ਜਾਣ ਦਾ ਮੁੱਦਾ ਕਾਫੀ ਗਰਮਾਇਆ ਸੀ, ਮਾਮਲਾ ਸੀ ਕਿ ਰਿਕਾਰਡੋ ਦੀ ਪਾਰਟਨਰ ਜੋ ਕਿ ਮੈਕਸੀਕੋ ਰਹਿੰਦੀ ਹੈ,ਉਸਨੂੰ ਨਿਊਜੀਲ਼ੈਂਡ ਦਾ ਵੀਜੀਟਰ ਵੀਜਾ ਜਾਰੀ ਕੀਤੇ ਜਾਣ ਮੌਕੇ ਪੱਖਪਾਤ ਕੀਤਾ ਗਿਆ ਹੈ, ਕਿਉਂਕਿ ਉਹ ਨਿਯਮਾਂ ਤਹਿਤ ਇੱਕਠੇ ਨਹੀਂ ਰਹਿ ਰਹੇ ਸਨ।
ਪਰ ਇਨ੍ਹਾਂ ਸਬੰਧੀ ਇਮੀਗ੍ਰੇਸ਼ਨ ਨਿਊਜੀਲ਼ੈਂਡ ਦੇ ਹੈੱਡ ਗ੍ਰੈਗ ਚੈਪਲ ਨੇ ਬਿਆਨਬਾਜੀ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਇਸ ਮਾਮਲੇ ਵਿੱਚ ਪੂਰੀ ਛਾਣਬੀਣ ਕੀਤੀ ਹੈ ਅਤੇ ਕੀਤੇ ਵੀ ਅਜਿਹਾ ਕੁਝ ਨਹੀਂ ਵਾਪਰਿਆ ਜੋ ਇਸ ਮਾਮਲੇ ਵਿੱਚ ਕਿਸੇ ਪੱਖਪਾਤ ਵੱਲ ਇਸ਼ਾਰਾ ਕਰੇ।
ਉਨ੍ਹਾਂ ਕਿਹਾ ਕਿ ਇਸ ਕੇਸ ਨੂੰ ਹੈਂਡਲ ਕਰਨ ਵੇਲੇ ਵੀ ਆਮ ਵੀਜਾ ਨਿਯਮਾਂ ਨੂੰ ਹੀ ਧਿਆਨ ਵਿੱਚ ਰੱਖਿਆ ਗਿਆ ਹੈ।