ਆਕਲੈਂਡ (ਤਰਨਦੀਪ ਬਿਲਾਸਪੁਰ ) ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਅਗਵਾਈ ਵਿੱਚ ਹੈਮਿੰਲਟਨ ਵਿਖੇ ਐਤਵਾਰ ਨੂੰ ਕਰਵਾਇਆ ਜਾਣ ਵਾਲਾ ਹੈਮਿੰਲਟਨ ਖੇਡ ਮੇਲਾ ਲੌਕਡਾਊਨ ਦੇ ਨਵੇਂ ਨਿਰਦੇਸ਼ਾ ਕਰਕੇ ਇੱਕ ਬਾਰ ਪੋਸਟਪੋਨ ਕੀਤਾ ਜਾ ਰਿਹਾ ਹੈ । ਫੈਡਰੇਸ਼ਨ ਵੱਲੋਂ ਮਨਜਿੰਦਰ ਸਿੰਘ ਬਾਸੀ ਅਤੇ ਹੈਮਿੰਲਟਨ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਬਬਲੂ ਕਰੁਕਸ਼ੇਤਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਹੈਮਿੰਲਟਨ ਖੇਡ ਮੇਲੇ ਅਤੇ ਫੈਡਰੇਸ਼ਨ ਦੇ ਸਮੁੱਚੇ ਸੀਜਨ ਬਾਬਤ ਸਰਕਾਰੀ ਤੌਰ ਤੇ ਅਗਲੀ ਜਾਣਕਾਰੀ ਆਉਣ ਤੋਂ ਹੀ ਅਗਲਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ ।