ਆਕਲੈਂਡ (ਹਰਪ੍ਰੀਤ ਸਿੰਘ) - ਹੈਸਟਿੰਗਸ ਵਿੱਚ ਟਵਾਈਫੋਰਡ ਇਲਾਕੇ ਦੇ ਆਪਣੇ ਘਰ ਤੋਂ ਲਾਪਤਾ ਹੋਏ ਮਾਤਾ ਰੇਸ਼ਮ ਕੌਰ ਦੀ ਭਾਲ ਵਿੱਚ ਪੁਲਿਸ ਵਲੋਂ ਅਪੀਲ ਜਾਰੀ ਕੀਤੀ ਗਈ ਹੈ। ਮਾਤਾ ਜੀ ਖੈਰ-ਖਬਰ ਨੂੰ ਲੈਕੇ ਪਰਿਵਾਰ ਤੇ ਭਾਈਚਾਰਾ ਚਿੰਤਾ ਵਿੱਚ ਹੈ। ਮਾਤਾ ਜੀ ਨੂੰ ਅਖੀਰਲੀ ਵਾਰ ਹਲਕੇ ਗਰੇ ਰੰਗ ਦੇ ਕੱਪੜੇ ਪਾਈ ਦੇਖਿਆ ਗਿਆ ਸੀ, ਉਨ੍ਹਾਂ ਨੀਲੇ ਰੰਗ ਦਾ ਸਕਾਫ ਵੀ ਪਹਿਨਿਆ ਹੋਇਆ ਸੀ। ਮਾਤਾ ਜੀ ਨੂੰ ਦੇਖੇ ਜਾਣ 'ਤੇ ਉਨ੍ਹਾਂ ਨੂੰ 111 ਨੰਬਰ 'ਤੇ ਇਵੇਂਟ ਨੰਬਰ ਫ045659290 ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ।