ਆਕਲੈਂਡ (ਅਵਤਾਰ ਸਿੰਘ ਟਹਿਣਾ) ਕੋਰੋਨਾ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਦੀ ਵੱਡੀ ਘਾਟ ਕਾਰਨ ਨਿਊਜ਼ੀਲੈਂਡ ਦੀਆਂ 8 ਵੱਡੀਆਂ ਵਿਦਿਅਕ ਸੰਸਥਾਵਾਂ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ। ਜਿੱਥੇ ਕੰਮ ਕਰਨ ਵਾਲੇ 700 ਕਰੀਬ ਸਟਾਫ਼ ਮੈਂਬਰਾਂ ਦੀਆਂ ਨੌਕਰੀਆਂ ਖ਼ਤਰੇ `ਚ ਪੈ ਗਈਆਂ ਹਨ। ਇਨ੍ਹਾਂ `ਚੋਂ ਕਈ ਆਪਣੀ ਇੱਛਾ ਨਾਲ ਨੌਕਰੀ ਛੱਡ ਗਏ ਹਨ। ਕਈਆਂ ਨੂੰ ਜੌਬ ਤੋਂ ਫਾਰਗ ਕਰ ਦਿੱਤਾ ਗਿਆ ਹੈ ਅਤੇ ਕਈਆਂ ਨੂੰ ਨੌਕਰੀ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਬਿਮਾਰੀ ਕਾਰਨ ਦੇਸ਼ ਦੀਆਂ ਅੱਠ ਯੂਨੀਵਰਸਿਟੀਆਂ `ਚ ਨਵੇਂ ਦਾਖਲੇ ਬਹੁਤ ਘਟ ਹਨ ਅਤੇ ਇਸ ਵਾਰ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ 10 ਹਜ਼ਾਰ ਤੋਂ ਵੀ ਟੱਪਣ ਦੀ ਉਮੀਦ ਨਹੀਂ ਦਿਸ ਰਹੀ। ਜੋ ਕਿ ਆਮ ਸਾਲਾਂ ਦੇ ਮੁਕਾਬਲੇ ਅੱਧੀ ਤੋਂ ਵੀ ਘੱਟ ਦੱਸੀ ਜਾ ਰਹੀ ਹੈ। ਇਸ ਕਰਕੇ ਪਿਛਲੇ ਸਾਲ ਤੋਂ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਘਟਣ ਕਰਕੇ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਆਪਣੇ ਟੀਚਿੰਗ ਸਟਾਫ਼ ਅਤੇ ਹੋਰ ਦਫ਼ਤਰੀ ਸਟਾਫ਼ ਘਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ।
ਅਜਿਹੇ ਹਾਲਾਤ ਤੋਂ ਬਾਅਦ ਯੂਨੀਵਰਸਿਟੀ ਆਫ਼ ਆਕਲੈਂਡ `ਚ 300 ਸਟਾਫ਼ ਮੈਂਬਰਾਂ ਨੇ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਜਾਣ ਲਈ ਸਹਿਮਤੀ ਪ੍ਰਗਟ ਕਰ ਦਿੱਤੀ ਹੈ। ਇਸੇ ਤਰ੍ਹਾਂ ਵਿਕਟੋਰੀਆ ਯੂਨੀਵਰਸਿਟੀ ਵਲੰਿਗਟਨ `ਚ ਵੀ 100 ਸਟਾਫ ਮੈਂਬਰਾਂ ਨੇ ਆਪਣੀ ਇੱਛਾ ਨਾਲ ਨੌਕਰੀ ਛੱਡਣ ਲਈ ਹੱਥ ਖੜ੍ਹੇ ਕਰ ਦਿੱਤੇ ਹਨ। ਆਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਮੈਸੀ ਯੂਨੀਵਰਸਿਟੀ ਅਤੇ ਲੰਿਕਨ ਯੂਨੀਵਰਸਿਟੀ ਦੇ ਵੀ 70 ਤੋਂ ਵੱਧ ਸਟਾਫ਼ ਮੈਂਬਰਾਂ ਦੀ ਹਾਲਤ ਵੀ ਅਜਿਹੀ ਹੀ ਹੈ। ਸਿਰਫ਼ ਇੱਕੋ-ਇਕ Eਟੈਗੋ ਯੂਨੀਵਰਸਿਟੀ ਹੀ ਹੈ ਜਿੱਥੇ ਅਜਿਹੀ ਨੌਬਤ ਨਹੀਂ ਆਈ। ਇਸੇ ਤਰ੍ਹਾਂ ਪੌਲੀਟੈਕਟਿਨਕ ਸੰਸਥਾਵਾਂ `ਚ ਵੀ ਬਹੁਤੀ ਹਿੱਲਜੁਲ ਹੋਣ ਤੋਂ ਅਜੇ ਬਚਾਅ ਹੈ।
ਯੂਨੀਵਰਸਿਟੀ ਨਿਊਜ਼ੀਲੈਂਡ ਦੇ ਡਾਇਰੈਕਟਰ ਕਰਿਸ ਵੇਲਨ ਦਾ ਕਹਿਣਾ ਹੈ ਕਿ ਭਾਵੇਂ ਡੋਮੈਸਟਿਕ ਸਟੂਡੈਂਟਸ ਦੇ ਦਾਖ਼ਲੇ ਇਸ ਵਾਰ ਜਿਆਦਾ ਹੋ ਰਹੇ ਹਨ ਪਰ ਉਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਫੀਸ ਇੰਟਰਨੈਸ਼ਨਲ ਸਟੂਡੈਂਟਸ ਦਾ ਮੁਕਾਬਲਾ ਨਹੀਂ ਕਰ ਸਕਦੀ।
ਇਸ ਸਬੰਧੀ ਟਰਸ਼ਰੀ ਐਜੂਕੇਸ਼ਨ ਯੂਨੀਅਨ ਦੀ ਪ੍ਰੈਜੀਡੈਂਟ ਟੀਨਾ ਸਮਿਥ ਦਾ ਕਹਿਣਾ ਹੈ ਕਿ ਸਭ ਤੋਂ ਤਜਰਬੇਕਾਰ ਟੀਚਰ ਨੌਕਰੀਆਂ ਛੱਡ ਰਹੇ ਹਨ ਤਾਂ ਜੋ ਯੂਨੀਵਰਸਿਟੀਆਂ ਨੂੰ ਘੱਟ ਤਨਖਾਹ ਵਾਲੇ ਟੀਚਰ ਮਿਲ ਸਕਣ ਪਰ ਅਜਿਹਾ ਕੱੁਝ ਨਿਊਜ਼ੀਲੈਂਡ ਦੇ ਵਿਦਿਆਰਥੀਆਂ ਦੇ ਹਿਤ `ਚ ਨਹੀਂ ਹੈ। ਉਨ੍ਹਾਂ ਕਿਹਾ ਯੂਨੀਵਰਸਿਟੀਆਂ ਕੁੱਝ ਜਿਆਦਾ ਹੀ ਉਤੇਜਨਾ ਵਿਖਾ ਰਹੀਆਂ ਹਾਲਾਂਕਿ ਲੋਕਲ ਸਟੂਡੈਂਟਸ ਦੇ ਦਾਖ਼ਲੇ ਵੱਡੇ ਪੱਧਰ `ਤੇ ਹੋ ਰਹੇ ਹਨ। ਜਿਸ ਕਰਕੇ ਯੂਨੀਵਰਸਿਟੀਆਂ ਨੂੰ ਉਨਾ ਨੁਕਸਾਨ ਨਹੀਂ ਹੋਵੇਗਾ, ਜਿਨ੍ਹਾਂ ਕਿ ਉਹ ਅੰਦਾਜ਼ੇ ਲਾ ਰਹੀਆਂ ਹਨ।