ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਯੂਨੀਵਰਸਿਟੀ ਦੇ ਵਾਇਪਾਰੁਰੁ ਹਾਲ ਵਿੱਚ ਰਹਿੰਦੇ ਇੱਕ ਵਿਦਿਆਰਥੀਆਂ ਨੂੰ ਬਿਮਾਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਯੂਨੀਵਰਸਿਟੀ ਦੇ ਬੁਲਾਰੇ ਅਨੁਸਾਰ ਉਕਤ ਵਿਦਿਆਰਥੀ ਦੀ ਹਾਲਤ ਕਾਫੀ ਢਿੱਲੀ ਸੀ ਤੇ ਉਸ ਵਿੱਚ ਕੋਰੋਨਾ ਦੇ ਸਾਰੇ ਲੱਛਣ ਦੇਖਣ ਨੂੰ ਮਿਲ ਰਹੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਹੈਲਥ ਕੇਅਰ ਵਲੋਂ ਵਿਦਿਆਰਥੀਆਂ ਨੂੰ ਦਿਸ਼ਾ ਨਿਰਦੇਸ਼ ਹਨ ਕਿ ਕੋਰੋਨਾ ਦੇ ਲੱਛਣ ਸਾਹਮਣੇ ਆਉਣ 'ਤੇ ਕੋਰੋਨਾ ਟੈਸਟ ਕਰਵਾਇਆ ਜਾਏ ਤੇ ਨਤੀਜੇ ਆਉਣ ਤੱਕ ਆਈਸੋਲੇਟ ਕੀਤਾ ਜਾਏ।
ਇਸ ਵਿਦਿਆਰਥੀਆਂ ਨੁੰ ਵੀ ਹੇਲਥ ਕੇਅਰ ਦੇ ਕਹੇ 'ਤੇ ਹਸਪਤਾਲ ਟੈਸਟ ਕਰਵਾਉਣ ਲਈ ਲੈ ਜਾਇਆ ਗਿਆ ਹੈ ਤੇ ਜਦੋਂ ਤੱਕ ਕੋਰੋਨਾ ਟੈਸਟ ਦਾ ਨਤੀਜਾ ਨਹੀਂ ਆਉਂਦਾ ਤੱਦ ਤੱਕ ਉਸਨੂੰ ਸੈਲਫ ਆਈਸੋਲੇਟ ਕਰਨ ਲਈ ਕਿਹਾ ਗਿਆ ਹੈ।