Monday, 19 April 2021
02 March 2021 New Zealand

ਕੋਰੋਨਾ ਦਾ ਖ਼ਤਰਾ ਦੱਸਣ ਵਾਲੀ ਐਪ ਚਰਚਾ `ਚ ਆਈ

ਸੇਵਾਵਾਂ ਲੈਣ ਬਾਰੇ ਸਰਕਾਰ ਨੇ ਕੀਤੀ ਕੰਪਨੀ ਨਾਲ ਵਿਚਾਰ
ਕੋਰੋਨਾ ਦਾ ਖ਼ਤਰਾ ਦੱਸਣ ਵਾਲੀ ਐਪ ਚਰਚਾ `ਚ ਆਈ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਕਰੋਨਾ ਬਿਮਾਰੀ ਦੇ ਲੱਛਣ ਦਿਸਣ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਸੁਚੇਤ ਕਰਨ ਵਾਲੀ ਐਪ ਮੁੜ ਚਰਚਾ `ਚ ਆ ਗਈ ਹੈ। ਨਿਊਜ਼ੀਲੈਂਡ ਸਰਕਾਰ ਨੇ ਦਿਲਚਸਪੀ ਲੈਂਦਿਆਂ ਐਪ ਤਿਆਰ ਕਰਨ ਵਾਲੀ ਕੰਪਨੀ ਨਾਲ ਵਿਚਾਰ-ਵਟਾਂਦਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਨਿਊਜ਼ੀਲੈਂਡ ਆਉਣ ਵਾਲੇ ਲੋਕਾਂ ਅਤੇ ਬਾਰਡਰ ਵਰਕਰਾਂ ਵਾਸਤੇ ਇਹ ਫ਼ੋਨ ਐਪ ਕਿਵੇਂ ਵਧੀਆ ਸਾਬਤ ਹੋ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਪ ਆਕਲੈਂਡ `ਚ ਡੈਟਾਮਾਈਨ ਕੰਪਨੀ ਨੇ ਪਿਛਲ ਸਾਲ ਤਿਆਰ ਕੀਤੀ ਸੀ, ਜੋ ਸਮਾਰਟ ਵਾਚ ਨਾਲ ਕੁਨੈਕਟ ਕੀਤੀ ਜਾ ਸਕਦੀ ਹੈ। ਜਿਸ ਰਾਹੀ ਸਬੰਧਤ ਵਿਅਕਤੀ ਦੇ ਦਿਲ ਦੀ ਧੜਕਣ, ਬੌਡੀ ਟੈਂਪਰੇਚਰ ਅਤੇ ਸਾਹ ਬਾਰੇ ਪਤਾ ਲੱਗਦਾ ਰਹਿੰਦਾ ਹੈ। ਜਿਸ ਕਰਕੇ ਰੀਡਿੰਗ ਤੋਂ ਹੀ ਪਤਾ ਲੱਗ ਸਕੇਗਾ ਕਿ ਉਸਨੂੰ ਅਗਲੇ ਦਿਨੀਂ ਕਰੋਨਾ ਦਾ ਸਿ਼ਕਾਰ ਹੋਣ ਦੀ ਸੰਭਾਵਨਾ ਹੈ ਕਿ ਨਹੀਂ। ਹਾਲਾਂਕਿ ਇਨ੍ਹੀਂ ਕਿਸੇ ਨੂੰ ਖੰਘ ਲੱਗਣ ਅਤੇ ਹੋਰ ਲੱਛਣ ਦਿਸਣ ਪਿੱਛੋਂ ਹੀ ਪਤਾ ਲੱਗਦਾ ਹੈ ਕਿ ਉਹ ਵਿਅਕਤੀ ਕੋਰੋਨਾ ਪੀੜਿਤ ਹੋ ਸਕਦਾ ਹੈ।
ਡੈਟਾਮਾਈਨ ਦੇ ਫਾਊਂਡਰ ਪੌਲ E ਕੌਨਰ ਦਾ ਕਹਿਣਾ ਹੈ ਕਿ ਇਹ ਐਪ ਐਪਲ ਅਤੇ ਐਨਡੌਰਾਇਡ ਦੇ ਸਟੋਰਾਂ ਦੀ ਲਿਸਟ `ਚ ਪਾਈ ਗਈ ਹੈ ਅਤੇ 23 ਦੇਸ਼ਾਂ ਦੇ ਲੋਕ ਇਸਨੂੰ ਵਰਤ ਰਹੇ ਹਨ, ਜੋ ਕਾਫੀ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ। ਇਸ ਪਿੱਛੋਂ ਨਿਊਜ਼ੀਲੈਂਡ ਸਰਕਾਰ ਨੇ ਡੈਟਾਮਾਈਨ ਕੰਪਨੀ ਨਾਲ ਤਾਲਮੇਲ ਕਰ ਲਿਆ ਹੈ ਅਤੇ ਇਸ ਗੱਲ ਦੀਆਂ ਸੰਭਾਵਨਾਵਾਂ `ਤੇ ਚਰਚਾ ਕੀਤੀ ਜਾ ਰਹੀ ਹੈ ਕਿ ਇਸ ਐਪ ਨੂੰ ਬਾਰਡਰ ਵਰਕਰਾਂ ਅਤੇ ਨਿਊਜ਼ੀਲੈਂਡ `ਚ ਮੁੜਨ ਵਾਲੇ ਯਾਤਰੀਆਂ ਵਾਸਤੇ ਕਿਸ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਹਾਲਾਂਕਿ ਸਰਕਾਰ ਅਤੇ ਕੰਪਨੀ ਨੇ ਇਸ ਮਾਮਲੇ ਨੂੰ ਲੈ ਕੇ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ। ਪਰ ਐਪੀਡੈਮੀEਲੋਜਿਸਟ ਮਾਈਕਲ ਬੇਕਰ ਦਾ ਕਹਿਣਾ ਹੈ ਕਿ ਇਹ ਐਪ ਦੇਸ਼ ਦੇ ਹੈੱਲਥਕੇਅਰ ਸਿਸਟਮ ਦਾ ਭਵਿੱਖ ਹੈ,ਜੋ ਕੋਵਿਡ ਰਿਸਪੌਂਸ ਦੀਆਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰਨ `ਚ ਸਹਾਈ ਹੋਵੇਗੀ।

ADVERTISEMENT
NZ Punjabi News Matrimonials