Monday, 19 April 2021
03 March 2021 New Zealand

ਸਰਕਾਰੀ ਵੈਬਸਾਈਟ ਹੀ ਝੂਠਲਾ ਰਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਕੇ ਐਫ ਸੀ ਕਰਮਚਾਰੀ ਸਬੰਧੀ ਬਿਆਨ ਨੂੰ

ਸਰਕਾਰੀ ਵੈਬਸਾਈਟ ਹੀ ਝੂਠਲਾ ਰਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਕੇ ਐਫ ਸੀ ਕਰਮਚਾਰੀ ਸਬੰਧੀ ਬਿਆਨ ਨੂੰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਰਕਾਰ ਵਲੋਂ ਚਲਾਇਆ ਜਾਣ ਵਾਲਾ 'ਯੂਨਾਇਟ ਅਗੇਂਸਟ ਕੋਵਿਡ 19' ਦਾ ਫੇਸਬੁੱਕ, ਇੰਸਟਾਗਰਾਮ ਤੇ ਟਵਿਟਰ ਪੇਜ ਲੱਖਾਂ ਨਿਊਜੀਲ਼ੈਂਡ ਵਾਸੀਆਂ ਵਲੋਂ ਪਸੰਦ ਕੀਤਾ ਜਾਂਦਾ ਹੈ ਤੇ ਕਿਉਂਕਿ ਇਸ 'ਤੇ ਬਹੁਤ ਹੀ ਜਲਦ ਤੇ ਦਰੁਸਤ ਢੰਗ ਨਾਲ ਲੋਕਾਂ ਦੇ ਕੋਰੋਨਾ ਸਬੰਧੀ ਸੁਆਲਾਂ ਦਾ ਜੁਆਬ ਦਿੱਤਾ ਜਾਂਦਾ ਹੈ, ਨਾਲ ਹੀ ਸਮੇਂ-ਸਮੇਂ 'ਤੇ ਹੋਰ ਲੋੜੀਂਦੀ ਜਾਣਕਾਰੀ ਵੀ ਜੱਗਜਾਹਿਰ ਕੀਤੀ ਜਾਂਦੀ ਹੈ ਤੇ 'ਯੂਨਾਇਟ ਅਗੇਂਸਟ ਕੋਵਿਡ 19' ਦੇ ਵਲੋਂ ਜਾਰੀ ਇੱਕ ਮੈਸੇਜ ਵਿੱਚ ਸਾਫ ਹੋਇਆ ਹੈ ਕਿ ਕੇਸ ਜੇ (ਕੇ ਮਾਰਟ ਵਰਕਰ) ਤੇ ਕੇਸ ਐਲ (ਕੇ ਐਫ ਸੀ ਵਰਕਰ) ਜੋ ਕਿ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਸਮੇਤ ਹੋਰਾਂ ਸੈਂਕੜਿਆਂ ਦੀ ਬੇਰੁਖੀ ਦਾ ਸ਼ਿਕਾਰ ਹੋਏ ਹਨ, ਦਰਅਸਲ ਬਿਲਕੁਲ ਵੀ ਗਲਤ ਨਹੀਂ ਹਨ।
ਮੈਸੇਜ ਵਿੱਚ ਦੱਸਿਆ ਗਿਆ ਹੈ ਕਿ ਕਰਮਚਾਰੀਆਂ ਨੇ ਕੁਝ ਵੀ ਗਲਤ ਨਹੀਂ ਕੀਤਾ, ਕਿਉਂਕਿ ਜਿਸ ਦਿਨ ਪਾਪਾਟੋਏਟੋਏ ਹਾਈ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਸੈਲਫ ਆਈਸੋਲੇਟ ਕਰਨ ਲਈ ਕਿਹਾ ਗਿਆ ਸੀ, ਉਹ 23 ਫਰਵਰੀ ਦੀ ਤਾਰੀਖ ਸੀ ਤੇ ਤੱਦ ਤੱਕ ਦੋਨੋਂ ਹੀ ਕਰਮਚਾਰੀ ਆਪਣੇ ਕੰਮ ਦੀਆਂ ਸ਼ਿਫਟਾਂ ਲਾ ਚੁੱਕੇ ਸਨ ਤੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ 23 ਫਰਵਰੀ ਦੇ ਦਿਸ਼ਾ ਨਿਰਦੇਸ਼ ਤੋਂ ਬਾਅਦ ਕਰਮਚਾਰੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਕਿਹਾ ਗਿਆ ਸੀ, ਭਾਵ ਸੈਲਫ ਆਈਸੋਲੇਟ ਕੀਤੇ ਜਾਣਾ ਤੇ ਕੋਰੋਨਾ ਟੈਸਟ ਕਰਵਾਉਣਾ।
ਦੱਸਦੀਏ ਕਿ 'ਯੂਨਾਇਟ ਅਗੇਂਸਟ ਕੋਵਿਡ 19' ਵਲੋਂ ਇਹ ਮੈਸੇਜ ਅੱਜ ਨਹੀਂ ਬਲਕਿ ਉਸੇ ਵੇਲੇ ਪਾਇਆ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਨੇ ਕੇ ਐਫ ਸੀ ਕਰਮਚਾਰੀ ਖਿਲਾਫ ਭੜਾਸ ਭਰਿਆ ਬਿਆਨ ਦਿੱਤਾ ਸੀ।

ADVERTISEMENT
NZ Punjabi News Matrimonials