Monday, 19 April 2021
03 March 2021 New Zealand

ਕੋਰੋਨਾ ਕਰਕੇ 6 ਮਹੀਨਿਆਂ ਵਿੱਚ 2 ਵਾਰ ਨੌਕਰੀ ਗੁਆ ਚੁੱਕੇ ਆਕਲੈਂਡ ਵਾਸੀ ਦੀ ਦੂਜਿਆਂ ਲਈ ਨੇਕ ਸਲਾਹ

ਕੋਰੋਨਾ ਕਰਕੇ 6 ਮਹੀਨਿਆਂ ਵਿੱਚ 2 ਵਾਰ ਨੌਕਰੀ ਗੁਆ ਚੁੱਕੇ ਆਕਲੈਂਡ ਵਾਸੀ ਦੀ ਦੂਜਿਆਂ ਲਈ ਨੇਕ ਸਲਾਹ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੈਨ ਸਟੋਨੀਅਰ ਕੋਰੋਨਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਇੱਕੋ ਕੰਪਨੀ ਲਈ 10 ਸਾਲਾਂ ਤੋਂ ਵਧੇਰੇ ਕੰਮ ਕਰ ਚੁੱਕਾ ਸੀ, ਪਰ ਕੋਰੋਨਾ ਕਰਕੇ ਹੋਣ ਵਾਲੇ ਲੌਕਡਾਊਨ ਤੇ ਮੰਦੀ ਦੇ ਪ੍ਰਭਾਵ ਨੇ ਉਸਦੀ ਨੌਕਰੀ ਛੁਡਵਾ ਦਿੱਤੀ ਤੇ ਉਸਨੂੰ ਕਾਫੀ ਮੁਥਾਜੀ ਝੱਲਣੀ ਪਈ। ਆਖਿਰਕਾਰ ਦੁਬਾਰਾ ਉਸਨੂੰ ਹਾਲਾਤ ਸਧਾਰਨ ਹੋਣ 'ਤੇ ਨੌਕਰੀ ਮਿਲੀ ਤੇ ਉਹ ਲਗਭਗ 6 ਮਹੀਨੇ ਇਸ ਨੌਕਰੀ 'ਤੇ ਵੀ ਕੰਮ ਕਰਦਾ ਰਿਹਾ ਪਰ ਅਚਾਨਕ ਫਰਵਰੀ ਵਿੱਚ ਫਿਰ ਦੁਬਾਰਾ ਤੋਂ ਉਸਨੂੰ ਇਸ ਨੌਕਰੀ ਤੋਂ ਹੱਥ ਧੋਣੇ ਪਏ, ਹਾਲਾਂਕਿ ਇਸ ਵਾਰ ਕੋਰੋਨਾ ਇਸ ਦਾ ਸਿੱਧਾ ਕਾਰਨ ਨਹੀਂ ਬਣਿਆ, ਪਰ ਕੋਰੋਨਾ ਕਰਕੇ ਪੈਦਾ ਮੰਦੀ ਇਸਦਾ ਵੱਡਾ ਕਾਰਨ ਰਹੀ।
ਮੌਜੂਦਾ ਸਮੇਂ ਵਿੱਚ ਭਾਂਵੇ ਉਸਨੂੰ ਇੱਕ ਹੋਰ ਨੌਕਰੀ ਮਿਲ ਗਈ ਹੈ, ਪਰ ਉਸ ਇਸ ਪੁਜੀਸ਼ਨ ਤੋਂ ਜਿਆਦਾ ਖੁਸ਼ ਨਹੀਂ, ਪਰ ਬੈਨ ਜੋ ਕਿ ਇਸ ਸਮੇਂ ਦੌਰਾਨ ਕਾਫੀ ਪ੍ਰੇਸ਼ਾਨ ਰਿਹਾ ਤੇ ਉਸ ਦੀਆਂ ਕਈ ਸੇਵਿੰਗਾਂ ਵੀ ਖਤਮ ਹੋ ਗਈਆਂ, ਉਸਦਾ ਮੰਨਣਾ ਹੈ ਕਿ ਉਸਨੂੰ ਇਸ ਔਖੇ ਵੇਲੇ ਵਿੱਚ ਵੀ ਕੁਝ ਸਿੱਖਣ ਨੂੰ ਮਿਲਿਆ ਹੈ। ਕੋਰੋਨਾ ਦੌਰਾਨ ਉਹ ਹੀ ਨਹੀਂ ਹੋਰਾਂ ਨੂੰ ਵੀ ਅਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਦੌਰ ਵਿੱਚ ਸਭ ਤੋਂ ਵਧੀਆ ਹੈ ਆਪਣਾ ਸੀਵੀ ਲਗਾਤਾਰ ਆਨਲਾਈਨ ਅਪਡੇਟ ਕਰਦੇ ਰਹੋ ਤੇ ਆਪਣੇ ਨੈਟਵਰਕ ਸਬੰਧੀ ਜਿਆਦਾ ਸੁਚੇਤ ਰਹੋ ਤਾਂ ਜੋ ਅਚਨਚੇਤ ਪੈਣ ਵਾਲੀ ਸੱਟ ਤੋਂ ਮੌਕੇ ਸਿਰ ਸੰਭਲਿਆ ਜਾ ਸਕੇ।

ADVERTISEMENT
NZ Punjabi News Matrimonials