Monday, 19 April 2021
03 March 2021 New Zealand

ਕੀ ਕਰੋਨਾ ਦਾ ਟੀਕਾ ਲੱਗਣ ਤੋਂ ਬਾਅਦ ਵੀ ਫੈਲਦਾ ਹੈ ਕਰੋਨਾ ਵਾਇਰਸ ? ਪੜ੍ਹੋ ਪੂਰਾ ਲੇਖ

ਕੀ ਕਰੋਨਾ ਦਾ ਟੀਕਾ  ਲੱਗਣ ਤੋਂ ਬਾਅਦ ਵੀ  ਫੈਲਦਾ ਹੈ ਕਰੋਨਾ ਵਾਇਰਸ  ?  ਪੜ੍ਹੋ ਪੂਰਾ  ਲੇਖ - NZ Punjabi News

ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਦੁਨੀਆ ਭਰ ਚ ਕਰੋਨਾ ਦੇ ਕਹਿਰ. ਨੂੰ ਤਕਰੀਬਨ ਇੱਕ ਸਾਲ ਤੋਂ ਵੀ ਉਪਰ. ਹੋ ਗਿਆ ਹੈ | ਅਤੇ ਇਸ ਵਾਇਰਸ ਦੀ ਤਬਾਹੀ ਤੋਂ ਕੋਈ ਦੇਸ਼ ਵੀ ਬਚ ਨਹੀਂ ਸਕਿਆ |. ਦੁਨੀਆਂ ਤੇ ਆਪਣੀ ਸਰਪੰਚੀ ਥੋਪਣ ਵਾਲੇ ਦੇਸ਼ ਅਮਰੀਕਾ ਚ ਇਸ ਵਾਇਰਸ ਨੇ ਕੁਝ ਜਿਆਦਾ ਹੀ ਤਬਾਹੀ ਮਚਾਈ ਹੈ | ਇਸ ਤੋਂ ਬਾਅਦ ਇੰਗਲੈਂਡ ਅਤੇ ਯੂਰਪ ਦੇ ਦੇਸ਼ਾ ਚ ਵੀ ਇਸ ਵਾਇਰਸਨੇ ਆਪਣੇ ਕਹਿਰਨਾਲ ਲੋਕਾਂ ਦੀ ਜਾਨ ਲਈ ਹੈ |
ਇਸ ਕਹਿਰ ਦੇ ਚਲਦੇ ਜਿਥੇ ਵੱਖ ਵੱਖ ਦੇਸ਼ਾ ਵਲੋਂ ਇਸ ਵਾਇਰਸ ਦੀ ਅੰਤ ਲਈ ਕੋਸਿਸਾਂ. ਕੀਤੀਆਂ ਜਾ ਰਹੀ ਹਨ ਕਿ ਜਿਵੇ ਕਿਵੇਂ ਇਸ ਦਾ ਅੰਤ ਕੀਤਾ ਜਾਵੇ |ਪਰ ਸਪਸ਼ਟ ਰੂਪ ਚ ਹਾਲੇ ਤੱਕ ਵੀ ਇਸ ਸਬੰਧ ਕੋਈ ਗੱਲ ਦਾਅਵੇ ਨਾਲ ਨਹੀਂ ਕਰ ਰਿਹਾ | ਪਰ ਜਿਵੇ ਜਿਵੇ ਦੁਨੀਆ ਚ ਇਸ ਵਾਇਰਸ ਦੀ ਦਵਾਈ ਲੋਕਾਂ ਨੂੰ ਲੱਗ ਜਾਵੇਗੀ ਉਸ ਤੋਂ ਬਾਅਦ ਹੀ ਇਸ ਬਾਰੇ ਸਪਸ਼ਟ ਰੂਪ ਚ ਕੁਝ ਕਿਹਾ ਜਾ ਸਕਦਾ ਹੈ | ਪਰ ਹਾਂ ਕੁਝ ਕੁ ਗੱਲਾਂ ਇਸ ਦਵਾਈ ਤੋਂ ਬਾਅਦ ਸਾਹਮਣੇ ਜਰੂਰ ਆਈਆਂ ਹਨ |

1. ਕੀ ਟੀਕਾਕਰਣ ਪੂਰੀ ਤਰ੍ਹਾਂ ਲਾਗ ਨੂੰ ਰੋਕਦਾ ਹੈ?

ਦੁਨੀਆਂ ਭਰ ਚ ਜਿਥੇ ਲੋਕਾਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ | ਪਰ ਫਿਰ ਵੀ ਇਸ ਦੇ ਲਾਗ ਸਬੰਧੀ ਖਬਰਾਂ ਸੁਣਦੇ ਹਾਂ |. ਪਰ ਇਹ ਤਾ ਜਰੂਰ ਹੈ ਕਿ ਟੀਕਾਕਰਣ ਤੋਂ ਬਾਅਦ ਵੀ ਤੁਹਾਨੂੰ ਕਰੋਨਾ ਵਾਇਰਸ ਦੀ ਲਾਗ ਜਰੂਰ ਲੱਗ ਸਕਦੀ ਹੈ |

ਟੀਕਾ ਲਗਵਾਏ ਜਾਣ ਤੋਂ ਬਾਅਦ ਵੀ ਤੁਸੀਂ ਕਰੋਨਾ ਵਾਇਰਸ ਦੀ ਲਪੇਟ ਚ ਆ ਸਕਦੇ ਹੋ ਪਰ ਇਹ ਗੱਲ ਜਰੂਰ ਸਾਹਮਣੇ.ਹੈ ਕਿ ਤੁਹਾਡੇ ਗੰਭੀਰ ਰੂਪ ਨਾਲ ਬਿਮਾਰ ਹੋਣ ਦੀਆਂ ਸੰਭਾਵਨਾਵਾਂ ਨਾਮਾਤਰ ਹਨ | ਅਤੇ ਤੁਹਾਡੀ ਜਾਨ ਨੂੰ ਵੀ ਕੋਈ ਖ਼ਤਰਾ ਨਹੀਂ ਹੋਵੇਗਾ | ਪਰ ਫਿਰ ਵੀ ਇਸ ਸਬੰਧ ਚ ਲੋਕ ਚ ਧਾਰਨਾਵਾਂ ਬਣ ਰਹੀਆਂ ਹਨ ਕਿ ਜ਼ਿਆਦਾਤਰ ਮਾਮਲਿਆਂ ਵਿੱਚ, ਕੋਈ ਵਿਅਕਤੀ ਜੋ ਵੈਕਸੀਨ ਲੈਂਦਾ ਹੈ, ਉਹ ਬਿਮਾਰੀ ਤੋਂ ਸੁਰੱਖਿਅਤ ਹੁੰਦਾ ਹੈ, ਜ਼ਰੂਰੀ ਨਹੀਂ ਕਿ ਲਾਗ ਤੋਂ ਵੀ ਹੋਵੇ।

ਹਰੇਕ ਵਿਅਕਤੀ ਦਾ immune ਸਿਸਟਮ ਇੱਕ ਦੂਜੇ ਵਿਆਕਤੇ ਨਾਲੋਂ ਵੱਖਰਾ ਹੁੰਦਾ ਹੈ ਇਸ ਲਈ ਜਦੋਂ ਕੋਈ ਵੈਕਸੀਨ 95% ਅਸਰਦਾਰ ਹੁੰਦੀ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਵੈਕਸੀਨ ਪ੍ਰਾਪਤ ਕਰਨ ਵਾਲੇ 95% ਲੋਕ ਬਿਮਾਰ ਨਹੀਂ ਹੋਣਗੇ। ਇਹਨਾਂ ਲੋਕਾਂ ਨੂੰ ਲਾਗ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਦੀ ਹੈ ਜਾਂ ਉਹਨਾ ਨੂੰ ਲਾਗ ਲੱਗ ਸਕਦੇ ਹੈ ਪਰ ਉਹਨਾਂ ਚ ਲੱਛਣ ਨਹੀਂ ਦਿਸਦੇ ਕਿਉਂ ਕਿ ਉਹਨਾਂ ਦਾ ਸਰੀਰ ਟੀਕਾ ਲੱਗਣ ਨਾਲ ਬਹੁਤ ਤਾਕਤਵਰ ਹੋ ਜਾਂਦਾ ਹੈ ਅਤੇ ਵਾਇਰਸ ਨੂੰ
ਜਲਦ ਖ਼ਤਮ ਕਰ ਦਿੰਦਾ ਹੈ |। ਬਾਕੀ 5% ਟੀਕੇ ਲਗਵਾਉਣ ਵਾਲੇ ਲੋਕ ਲਾਗ ਗ੍ਰਸਤ ਹੋ ਸਕਦੇ ਹਨ ਅਤੇ ਬਿਮਾਰ ਹੋ ਸਕਦੇ ਹਨ, ਪਰ ਉਹਨਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ।

ਟੀਕਾਕਰਨ ਤੁਹਾਨੂੰ ਕਰੋਨਾ ਦੀ ਲਾਗ ਲੱਗਣ ਤੋਂ 100% ਨਹੀਂ ਬਚਾਉਂਦਾ , ਪਰ ਤੁਹਾਡੇ ਸਰੀਰ ਨੂੰ ਟੀਕਾ ਤਾਕਤਵਰ ਜਰੂਰ ਬਣਾਉਂਦਾ ਹੈ ਜਿਸ ਨਾਲ ਤੁਹਾਡੇ ਸਰੀਰ ਦੀ ਤਾਕਤ ਕਰੋਨਾ ਨਾਲ ਲੜਨ ਲਈ ਬਹੁਤ ਜਿਆਦਾ ਹੁੰਦੀ ਹੈ ਅਤੇ ਤੁਸੀਂ ਕਰੋਨਾ ਨੂੰ ਹਰਾ ਸਕਦੇ ਹੋ |

ਕੀ ਕਰੋਨਾ ਲਾਗ ਹਮੇਸ਼ਾ ਹੀ ਫੈਲੇਗੀ ?

ਕਰੋਨਾ ਦੀ ਲਾਗ ਉਸ ਸਮੇ ਹੀ ਲੱਗਦੇ ਹੈ ਜਦੋ ਕਰੋਨਾ ਦੇ ਕੀਟਾਣੂ ਕਿਸੇ ਕਰੋਨਾ ਗ੍ਰਸਤ ਵਿਆਕਤੀ ਦੇ ਸਰੀਰ ਤੋਂ ਚਲ ਤੰਦਰੁਸਤ ਵਿਆਕਤੀ ਚ ਆਉਣ | ਇੱਕ ਜਾਂਚ ਅਨੁਸਾਰ ਜੇਕਰ ਇੱਕ ਲਾਗ ਵਾਲਾ ਵਿਆਕਤੀ ਇਸ ਨੂੰ ਫੈਲਾਉਂਦਾ ਹੈ ਅਤੇ ਕਿਸੇ ਮਾਤਰਾ ਚ ਇਹ ਕੀਟਾਣੂ ਹੋਣ | ਪਰ ਇਹ ਵੀ ਸਾਹਮਣੇ ਆਈਆਂ ਹੈ ਕੀ ਜੇਕਰ ਕਰੋਨਾ ਦਾ ਟੀਕਾ ਵਿਆਕਤੀ ਨੂੰ ਲੱਗਿਆ ਹੋਵੇ ਤਾ ਇਹ ਟੀਕਾ ਕਰੋਨਾ ਦੇ ਫੈਲਣ ਨੂੰ ਵੀ ਰੋਕਦਾ ਹੈ | ਕਿਉਂ ਕੀ ਟੀਕਾ ਕੀਟਾਣੂਆਂ ਨੂੰ ਵੀ ਕਮਜ਼ੋਰ ਕਰਦਾ ਹੈ |

ਮੋਟੇ ਤੌਰ 'ਤੇ, ਜੇ ਟੀਕਾਕਰਨ ਲਾਗ ਨੂੰ ਪੂਰੀ ਤਰ੍ਹਾਂ ਰੋਕਦਾ ਨਹੀਂ ਹੈ, ਪਰ ਇਹ ਤੁਹਾਡੇ ਨੱਕ ਅਤੇ ਮੂੰਹ ਵਿੱਚੋਂ ਨਿਕਲਣ ਵਾਲੇ ਵਾਇਰਸ ਦੀ ਮਾਤਰਾ ਨੂੰ ਘੱਟ ਜਰੂਰ ਕਰ ਦਿੰਦਾ ਹੈ ਅਤੇ ਜਦੋ ਵਿਅਕਤੀ ਘੱਟ ਵਾਇਰਸ ਨੂੰ ਛੱਡਦਾ ਹੈ, ਉਸ ਦੇ ਇਸਨੂੰ ਕਿਸੇ ਹੋਰ ਨੂੰ ਭੇਜਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਇਜ਼ਰਾਈਲੀ ਖੋਜਕਾਰਾਂ ਨੇ ਇੱਕ TEST ਵੀ ਕੀਤਾ ਜਿਸ ਚ ਉਹਨਾਂ ਵਲੋਂ 2897 ਲੋਕ
ਜਿਹਨਾਂ ਨੂੰ ਪਹਿਲਾ ਹੀ ਟੀਕਾ ਲੱਗ ਚੁਕਾ ਸੀ ਅਤੇ ਉਹਨਾਂ ਦੇ ਸਰੀਰ ਚ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ | ਅਤੇ ਜੋ ਲੋਕ ਜਿਹਨਾਂ ਨੂੰ ਟੀਕਾ ਨਹੀਂ ਲੱਗਾ ਸੀ ਜਦੋ ਉਹਨਾਂ ਨੂੰ ਟੀਕਾ ਲੱਗੇ ਲੋਕ ਤੋਂ ਲਾਗ ਲੱਗੀ ਤਾ ਉਹਨਾਂ ਚ ਵਾਇਰਸ ਦੀ ਮਾਤਰਾ ਇੱਕ ਚੌਥਾਈ ਸੀ | ਜਿਹਨਾਂ ਨੂੰ ਉਸ ਸਮੇ ਟੈਸਟ ਕੀਤਾ ਗਿਆ ਸੀ |

ਨਵੇਂ ਕਰੋਨਾ ਵਾਇਰਸ ਵੇਰਿਐਂਟ ਬਾਰੇ ਕਰੋਨਾ ਦੇ ਟੀਕੇ ਦੀ ਸੁਰੱਖਿਆ  ?

ਹਾਲ ਦੇ ਦਿਨਾਂਚ ਕਰੋਨਾ ਵਾਇਰਸ ਦੀ ਵੱਖ ਵੱਖ ਵੇਰਿਐਂਟ ਵੀ ਸਾਹਮਣੇ ਆਏ ਹਨ | ਇਹ ਵੀ ਦੇਖਣ ਚ ਆ ਰਿਹਾ ਹੈ ਕੀ ਹਾਲ ਦੇ ਘੜੀ ਚ ਇਹ ਟੀਕਾ ਹਨ ਨਵੇਂ ਵੇਰਿਐਂਟਾ ਸਾਹਮਣੇ ਬਹੁਤ ਕਾਰਗਰ ਸਾਬਿਤ ਨਹੀਂ ਹੋ ਰਿਹਾ |

ਜਦੋ ਵੀ ਵਾਇਰਸ ਦੀ ਨਵੀਂ ਕਿਸਮ ਸਾਹਮਣੇ ਆਉਂਦੀ ਹੈ ਉਹ ਜਿਆਦਾ ਖ਼ਤਰਨਾਕ ਹੁੰਦੀ ਹੈ | ਹਾਲ ਦੇ ਦਿਨਾਂ ਚ ਵੀ ਕਰੋਨਾ ਦੇ ਨਵੇਂ ਰੂਪ ਸਾਹਮਣੇ ਹਨ ਅਤੇ ਇਸ ਦੀ ਲਾਗ ਲੱਗਣ ਦੀ ਦਰ ਵੀ ਜਿਆਦਾ ਹੈ ਅਤੇ ਜਦੋ ਵੀ ਕੋਈ ਵਿਆਕਤੀ ਇਸ ਦੀ ਲਾਗ ਚ ਆਉਂਦਾ ਹੈ ਤਾ ਉਹ ਬਹੁਤ ਘੱਟ ਮਾਤਰਾ ਚ ਵਾਇਰਸ ਸਾਹ ਨਾਲ ਆਪਣੇ ਅੰਦਰ ਲਾਇ ਕੇ ਜਾਂਦਾ ਹੈ | ਪਰ ਫਿਰ ਵੀ ਉਹ ਬਹੁਤ ਥੋੜੇ ਵਾਇਰਸ ਨਾਲ ਬਿਮਾਰ ਹੋ ਜਾਂਦਾ ਹੈ |

ਦੱਖਣੀ ਅਫਰੀਕਾ ਵਾਲੇ ਵੇਰਿਐਂਟਾ ਲਈ ਵੈਕਸੀਨਾਂ ਹਾਲੇ ਵੀ 85% ਤੋਂ ਵਧੇਰੇ ਕਾਰਗਰ ਹੈ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ । ਪਰ moderate ਵਾਇਰਸ ਵਾਲੇ ਕੇਸ ਚ ਇਹ 50 ਤੋਂ 60 % ਹੀ ਸੁਰੱਖਿਆ ਪ੍ਰਦਾਨ ਕਰਦੀ ਹੈ | ਦਰਮਿਆਨੀ ਬੀਮਾਰੀ ਚ ਲਗਭਗ 40 % ਲੋਕ ਜਿਹਨਾਂ ਨੂੰ ਟੀਕਾ ਲੱਗ ਵੀ ਚੁਕਾ ਸੀ

ਨਵੇਂ ਵੇਰਿਐਂਟਾ ਵਾਲੇ ਵਾਇਰਸ ਮੌਜੂਦ ਰਹਿੰਦੇ ਹਨ ਅਤੇ ਉਹ ਦਰਮਿਆਨੀ ਬੀਮਾਰੀ ਦੇ ਲਪੇਟ ਚ ਵੀ ਆਉਂਦੇ ਹਨ |

ਪਰ ਜੇਕਰ ਜਲਦ ਹੀ ਪੂਰੀ ਦੁਨੀਆਂ ਚ ਟੀਕਾਕਰਨ ਦੀ ਮੁਹਿੰਮ ਪੂਰੀ ਹੋ ਜਾਂਦੀ ਹੈ ਅਤੇ ਸਭ ਕੁਝ ਸਹੀ ਚਲਦਾ ਰਿਹਾ ਤਾ ਇਸ ਵਾਇਰਸ ਦੇ ਨਾਲ ਹੋਣ ਵਾਲਿਆਂ ਖ਼ਤਰਨਾਕ ਬੀਮਾਰੀਆਂ ਅਤੇ ਮੌਤਾਂ ਤੇ ਜਰੂਰ ਬ੍ਰੇਕ ਲੱਗ ਜਾਵੇਗੀ | ਆਉਣ ਵਾਲੇ ਸਮੇ ਚ ਇਸ ਦਾ ਫੈਲਾਅ ਵੀ ਘੱਟ ਸਕਦਾ ਹੈ ਸਰਤ ਇਹ ਕੀ ਇਹ ਵਾਇਰਸ ਕੋਈ ਨਵਾਂ ਰੂਪ ਨਾ ਧਾਰਨ ਕਰੇ |
ਪਰ ਮੌਦੂਦਾ ਸਮੇ ਦੇ ਹਾਣੀ ਹੋ ਕੇ ਦੇਖੀਏ ਤਾਂ ਹਾਲ ਦੀ ਘੜੀ ਚ ਬਹੁਤ ਸਮਾਂ ਲੱਗ ਸਕਦਾ ਹੈ ਇਸ ਦੇ ਲਾਗ ਨੂੰ ਘਟਾਉਣ ਲਈ ਅਤੇ ਲੋਕ ਦੇ ਸਰੀਰ ਨੂੰ ਇਸ ਵਾਇਰਸ ਦੇ ਨਾਲ ਲੜਨ ਲਈ ਮਜਬੂਤ ਬਣਾਉਣ ਲਈ ਸਮਾਂ ਲੱਗ ਸਕਦਾ ਹੈ |

ADVERTISEMENT
NZ Punjabi News Matrimonials