Monday, 19 April 2021
03 March 2021 New Zealand

‘ਫਰੂਟ ਪਿਕਿੰਗ’ ਦਾ ਕੰਮ ਕਰਨ ਵਾਲਿਆਂ ਦੀਆਂ ਮੌਜਾਂ, ਦਿਹਾੜੀ ਦੇ ਬਣਾ ਰਹੇ $400 ਤੋਂ $600

‘ਫਰੂਟ ਪਿਕਿੰਗ’ ਦਾ ਕੰਮ ਕਰਨ ਵਾਲਿਆਂ ਦੀਆਂ ਮੌਜਾਂ, ਦਿਹਾੜੀ ਦੇ ਬਣਾ ਰਹੇ $400 ਤੋਂ $600 - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ ਬੰਦ ਪਏ ਬਾਰਡਰਾਂ ਦੇ ਨਤੀਜੇ ਬਾਗਬਾਨੀ ਨਾਲ ਸਬੰਧਤ ਕਾਰੋਬਾਰੀਆਂ ਨੂੰ ਵੀ ਭੁਗਤਣੇ ਪੈ ਰਹੇ ਹਨ, ਜਿੱਥੇ ਪਹਿਲਾਂ ਫਰੂਟ ਪਿਕਿੰਗ ਦੇ ਕੰਮ ਲਈ ਇੱਕ ਬਿਨ ਦੇ $50 ਤੱਕ ਮਿਲਦੇ ਸਨ, ਉੱਥੇ ਹੀ ਹੁਣ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਕਰਕੇ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਇਹ ਕਾਰੋਬਾਰੀ $130 ਤੱਕ ਦੀ ਪੇਸ਼ਕਸ਼ ਕਰ ਰਹੇ ਹਨ।
ਹਾਕਸ ਬੇਅ ਤੋਂ ਨਿਊ ਐਮਪੀਰਰ ਕਾਂਟਰੇਕਟਿੰਗ ਦੇ ਡਾਕਟਰ ਅਲੀ ਫਰਹਾਨੀ ਅਨੁਸਾਰ ਉਹ ਕਰਮਚਾਰੀਆਂ ਨੂੰ $130 ਪ੍ਰਤੀ ਬਿਨ ਨਾਲ ਬੋਨਸ ਦੀ ਪੇਸ਼ਕਸ਼ ਵੀ ਕਰ ਰਹੇ ਹਨ, ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਕਰਮਚਾਰੀਆਂ ਦੀ ਘਾਟ ਝੱਲਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਦਿਹਾੜੀ ਦੇ $400 ਤੋਂ $600 ਪ੍ਰਤੀ ਕਮਾਈ ਕਈ ਕਰਮਚਾਰੀ ਰੋਜਾਨਾ ਕਰ ਰਹੇ ਹਨ।

ADVERTISEMENT
NZ Punjabi News Matrimonials