ਆਕਲੈਂਡ (ਹਰਪ੍ਰੀਤ ਸਿੰਘ) - ਇਲੈਕਸ਼ਨ ਕਮਿਸ਼ਨ ਤੋਂ ਹਾਸਿਲ ਹੋਏ ਕਾਗਜਾਤਾਂ ਤੋਂ ਪਤਾ ਲੱਗਾ ਹੈ ਕਿ ਨਿਊਜੀਲੈਂਡ ਦੀਆਂ ਜਨਰਲ ਚੋਣਾ 2020 ਵਿੱਚ 2017 ਦੀਆਂ ਜਨਰਲ ਚੋਣਾ ਦੇ ਮੁਕਾਬਲੇ 3 ਗੁਣਾ ਜਿਆਦਾ ਪੈਸਾ ਖਰਚ ਹੋਇਆ ਹੈ।
2014 ਵਿੱਚ ਜਿੱਥੇ $39 ਮਿਲੀਅਨ ਖਰਚੇ ਗਏ ਸਨ, ਉੱਥੇ ਹੀ 2017 ਵਿੱਚ $49 ਮਿਲੀਅਨ ਤੇ 2021 ਵਿੱਚ ਇਹ ਖਰਚਾ $160 ਮਿਲ਼ੀਅਨ 'ਤੇ ਪੁੱਜ ਗਿਆ ਹੈ। ਹਾਲਾਂਕਿ ਚੋਣ ਕਮਿਸ਼ਨ ਵਲੋਂ ਬਜਟ ਲਈ $99.4 ਮਿਲੀਅਨ ਮਿਥੇ ਗਏ ਸਨ, ਪਰ ਵਧੇ ਖਰਚਿਆਂ ਕਰਕੇ ਇਹ ਬਜਟ ਇਨ੍ਹਾਂ ਜਿਆਦਾ ਵੱਧ ਗਿਆ। ਇਸ ਵਿੱਚ 2 ਵਾਰ ਕਰਵਾਇਆ ਗਿਆ ਰੈਫਰੇਂਡਮ, ਕੋਵਿਡ ਦੇ ਹਾਲਾਤ ਤੇ ਚੋਣਾ ਦੀ ਤਾਰੀਖ ਦਾ ਬਦਲੇ ਜਾਣਾ ਵੀ ਸ਼ਾਮਿਲ ਹੈ।
ਦੱਸਦੀਏ ਕਿ ਪਰਸਨਲ ਪ੍ਰੋਟੈਕਟਿਵ ਇਕੁਈਪਮੈਂਟ (ਪੀਪੀਈ) ਤੇ ਹੀ ਕਮਿਸ਼ਨ ਦਾ ਖਰਚਾ $28.7 ਮਿਲੀਅਨ ਵੱਧ ਗਿਆ ਸੀ ਤੇ ਕੋਰੋਨਾ ਦੇ ਹਾਲਾਤਾਂ ਦੇ ਚਲਦਿਆਂ ਇਹ ਵੀ ਸਮੀਖਿਆ ਕੀਤੀ ਗਈ ਹੈ ਕਿ ਭਵਿੱਖ ਵਿੱਚ ਹੋਣ ਵਾਲੀਆਂ ਚੋਣਾ ਦੇ ਖਰਚਿਆਂ ਨੂੰ ਮਿਥੇ ਜਾਣ ਤੋਂ ਪਹਿਲਾਂ ਅਜਿਹੇ ਹਾਲਾਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਏਗਾ।
ਜਿਨ੍ਹਾਂ ਬਦਲਾਵਾਂ ਕਰਕੇ ਹੋਰ ਖਰਚੇ ਵਧੇ ਉਨ੍ਹਾਂ ਵਿੱਚ ਵੋਟਿੰਗ ਵੈਨਿਊ ਦਾ ਦੁਬਾਰਾ ਤੋਂ ਡਿਜਾਈਨ ਕੀਤੇ ਜਾਣਾ, ਅਡਵਾਂਸ ਵੋਟਿੰਗ ਦਾ 2 ਦਿਨ ਲਈ ਪਹਿਲਾਂ ਸ਼ੁਰੂ ਕੀਤੇ ਜਾਣਾ ਤਾਂ ਜੋ ਚੋਣਾ ਦੇ ਆਖਰੀ ਦਿਨ ਭੀੜ ਨਾ ਪਏ, ਵਧੇਰੇ ਅਡਵਾਂਸ ਵੋਟਿੰਗ ਦੀਆਂ ਲੋਕੇਸ਼ਨਾਂ ਸਥਾਪਿਤ ਕਰਨਾ, ਪੀਪੀਈ ਸਟਾਫ ਤੇ ਸੈਨੀਟਾਈਜਰਾਂ ਦਾ ਪ੍ਰਬੰਧ ਕਰਨਾ, ਇੱਕ ਵਰਤੋਂ ਵਾਲੇ ਪੈੱਨਾਂ ਦਾ ਆਰਡਰ, ਐਮ ਆਈ ਕਿਊ ਵਿੱਚ ਵੋਟਿੰਗ ਦਾ ਪ੍ਰਬੰਧ ਕਰਨਾ।