ਆਕਲੈਂਡ (ਹਰਪ੍ਰੀਤ ਸਿੰਘ) - ਓਪੋਟੋਕੀ ਦੇ ਇੱਕ ਸਕੂਲ ਦੇ ਪਿ੍ਰੰਸੀਪਲ ਨੂੰ ਬੀਤੇ ਦਿਨੀਂ ਸਵੇਰ ਵੇਲੇ ਜਾਰੀ ਹੋਏ ਇਵੇਕੁਏਸ਼ਨ ਅਲਰਟ ਦੌਰਾਨ ਵਿਦਿਆਰਥੀਆਂ ਦੀ ਮੱਦਦ ਕਰਨਾ ਮਹਿੰਗਾ ਪੈ ਗਿਆ। ਜਦੋਂ ਉਹ 150 ਬੱਚਿਆਂ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਅ ਰਿਹਾ ਸੀ। ਸਕੂਲ ਦਾ ਨਾਮ ਸੈਂਟ ਜੋਸਫ'ਜ਼ ਕੈਥਲਿਕ ਸਕੂਲ ਹੈ। ਸਕੂਲ ਸਮੁੰਦਰੀ ਤੱਟ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਹੈ ਤੇ ਤਿੰਨ ਪਾਸਿਓ ਨਹਿਰਾਂ ਨਾਲ ਘਿਰਿਆ ਹੋਇਆ ਹੈ।
ਸਕੂਲ ਦੇ ਅਧਿਆਪਕ ਵੇਲ ਹਾਟਾ ਅਨੁਸਾਰ ਅਲਰਟ ਦੇ 15 ਮਿੰਟ ਦੇ ਅੰਦਰ ਹੀ ਸਾਰੇ ਬੱਚਿਆਂ ਨੂੰ ਬੱਸਾਂ ਵਿੱਚ ਬੈਠਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ।
ਇਸ ਤੋਂ ਬਾਅਦ ਸਭ ਸਧਾਰਨ ਹੋਣ 'ਤੇ ਜਦੋਂ ਪਿ੍ਰੰਸੀਪਲ ਰੇਵਿਨ ਕਲਾਰਕ ਘਰ ਪੁੱਜਾ ਤਾਂ ਉਸਨੇ ਦੇਖਿਆ ਕਿ ਘਰ ਵਿੱਚ ਹਰ ਪਾਸੇ ਖਿਲਾਰਾ ਪਿਆ ਹੋਇਆ ਸੀ ਤੇ ਘਰ ਵਿੱਚੋਂ ਜਰੂਰੀ ਤੇ ਕੀਮਤੀ ਸਮਾਨ ਗਾਇਬ ਸੀ। ਦੱਸਦੀਏ ਕਿ ਇਸ ਅਲਰਟ ਦੌਰਾਨ ਅਜਿਹੀਆਂ ਹੋਰ ਕਈ ਘਟਨਾਵਾਂ ਵਾਪਰਨ ਦੀ ਵੀ ਖਬਰ ਹੈ।