ਆਕਲੈਂਡ (ਹਰਪ੍ਰੀਤ ਸਿੰਘ) - ਵਿਗਿਆਨੀ ਅਜੇ ਵੀ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਏਅਰ ਨਿਊਜੀਲੈਂਡ ਦੇ ਕਰੂ ਮੈਂਬਰ ਬਹੁਤ ਹੀ ਘੱਟ ਜਾਣੇ ਜਾਂਦੇ ਕੋਰੋਨਾ ਦੇ ਰਸ਼ੀਅਨ ਵੇਰੀਅਂਟ ਤੋਂ ਕਿਸ ਤਰ੍ਹਾਂ ਗ੍ਰਸਤ ਹੋ ਗਿਆ, ਇਹ ਬਿਮਾਰ ਵੇਲੇਨਟਾਈਨ ਡੇਅ ਕੋਵਿਡ 19 ਕਲਸਟਰ ਨਾਲ ਸਬੰਧਤ ਸੀ।
ਹਾਲਾਂਕਿ ਇਹ ਵੇਰੀਅਂਟ ਜਿਸਦੇ ਜਰਮਨੀ ਵਿੱਚ ਬਹੁਤ ਕੇਸ ਹਨ, ਨਿਊਜੀਲੈਂਡ ਵਾਸੀਆਂ ਨੂੰ ਇਸ ਸਬੰਧੀ ਕੋਈ ਸੱਮਸਿਆ ਨਹੀਂ ਹੈ।
ਦਸੰਬਰ ਤੋਂ ਇਸ ਵੇਰੀਅਂਟ ਦੇ ਕੇਸ ਯੂਕੇ, ਥਾਈਲੈਂਡ ਤੇ ਸਵਿਟਜਰਲੈਂਡ ਵਿੱਚ ਪਾਏ ਜਾ ਰਹੇ ਹਨ ਤੇ ਮੌਜੂਦਾ ਸਮੇਂ ਵਿੱਚ ਕੁਈਨਜਲੈਂਡ ਵਿੱਚ ਵੀ ਇਸ ਦੇ ਕੇਸ ਸਾਹਮਣੇ ਆਏ ਹਨ।
ਈਐਸਆਰ ਜੀਨੋਮ ਸਿਕੁਏਂਸਿੰਗ ਤੌਂ ਏਅਰ ਨਿਊਜੀਲੈਂਡ ਦੇ ਕਰੂ ਮੈਂਬਰ ਦੀ ਪੁਸ਼ਟੀ ਹੋਈ ਸੀ ਕਿ ਇਹ ਰਸ਼ੀਅਨ ਵੇਰੀਅਂਟ ਦਾ ਹੈ ਤੇ ਮਨਿਸਟਰੀ ਆਫ ਹੈਲਥ ਅਨੁਸਾਰ ਯੂਕੇ ਅਤੇ ਦੱਖਣੀ ਅਫਰੀਕਾ ਦੇ ਵੇਰੀਅਂਟ ਵਾਂਗ ਇਹ ਜਿਆਦਾ ਖਤਰਨਾਕ ਨਹੀਂ ਹੈ।
ਪਹਿਲੀ ਵਾਰ ਪੁਸ਼ਟੀ ਹੋਣ ਤੋਂ ਬਾਅਦ ਬੀਤੀ ਮਾਰਚ ਤੋਂ ਹੁਣ ਤੱਕ ਕੋਰੋਨਾ ਵਾਇਰਸ ਦੇ 1000 ਤੋਂ ਵਧੇਰੇ ਜੀਨੋਮ ਬਾਰੇ ਪਤਾ ਲੱਗ ਚੁੱਕਾ ਹੈ।