ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਘਰ 'ਚੋਂ ਪੁਲਿਸ ਨੂੰ ਅੱਜ ਇੱਕ ਮਿ੍ਰਤਕ ਦੇਹ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ, ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਜਦੋਂ ਪੁਕੀਕੁਹੀ ਦੇ ਮੈਕੇਨਲੀ ਰੋਡ ਸਥਿਤ ਉਕਤ ਪਤੇ 'ਤੇ ਪੁੱਜੀ ਤਾਂ ਉੱਥੇ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਬਰਾਮਦ ਹੋਇਆ, ਜਿਸ ਤੋਂ ਬਾਅਦ ਉਸਨੂੰ ਮਿਡਲਮੋਰ ਹਸਪਤਾਲ ਭਰਤੀ ਕਰਵਾਇਆ ਗਿਆ, ਅਜੇ ਵੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਿਸ ਵਿਅਕਤੀ ਦੀ ਮਿ੍ਰਤਕ ਦੇਹ ਮਿਲੀ ਹੈ, ਉਸਦਾ ਪੋਸਟ-ਮੋਰਟਮ ਕੱਲ ਕੀਤਾ ਜਾਏਗਾ, ਮੌਤ ਦੇ ਕਾਰਨਾ ਦਾ ਅਜੇ ਪਤਾ ਲਾਇਆ ਜਾਣਾ ਬਾਕੀ ਹੈ। ਵਿਅਕਤੀ ਦੀ ਪਛਾਣ ਵੀ ਅਜੇ ਕਰਨੀ ਬਾਕੀ ਹੈ, ਜਿਸਤੋਂ ਬਾਅਦ ਉਸਦੇ ਜਾਣ-ਪਛਾਣ ਵਾਲਿਆਂ ਨੂੰ ਦੱਸਿਆ ਜਾਏਗਾ।