ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਕੋਰੋਨਾ ਦੇ ਇਸ ਦੌਰ ਵਿੱਚ ਆਕਲੈਂਡ ਵਾਸੀ ਕੰਮਾਂ-ਕਾਜਾਂ 'ਤੇ ਜਾਣ ਲਈ ਆਕਲੈਂਡ ਟ੍ਰਾਂਸਪੋਰਟੇਸ਼ਨ ਸੇਵਾਵਾਂ ਜਿਵੇਂ ਕਿ ਬੱਸ, ਰੇਲ ਜਾਂ ਫੇਰੀ ਸੇਵਾਵਾਂ ਦੀ ਵਰਤੋਂ ਬੀਤੇ ਸਾਲ ਦੇ ਮੁਕਾਬਲੇ ਕਾਫੀ ਘੱਟ ਕਰ ਰਹੇ ਹਨ। ਇਸਦਾ ਕਾਰਨ ਸਾਫ-ਸਾਫ ਇਹੀ ਮੰਨਿਆ ਜਾ ਰਿਹਾ ਹੈ ਕਿ ਆਕਲੈਂਡ ਵਾਸੀ ਕੋਰੋਨਾ ਮਹਾਂਮਾਰੀ ਤੋਂ ਬਚਣ ਦੇ ਉਪਾਅ ਵਜੋਂ ਅਜਿਹਾ ਕਰ ਰਹੇ ਹਨ।
ਆਕਲੈਂਡ ਵਾਸੀਆਂ ਵਿੱਚ ਆਪਣੀਆਂ ਕਾਰਾਂ 'ਤੇ ਕੰਮ ਜਾਣ ਦਾ ਜਿਆਦਾ ਰੁਝਾਣ ਵਧਿਆ ਹੈ।
ਤਾਜਾ ਲੱਗੇ ਲੌਕਡਾਊਨ ਲੇਵਲ 3 ਦੌਰਾਨ ਪਬਲਿਕ ਟ੍ਰਾਂਸਪੋਰਟ ਦੀ ਸਿਰਫ 10% ਹੀ ਵਰਤੋਂ ਕੀਤੀ ਗਈ ਸੀ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਬੇਲੋੜਾ ਕਿਸੇ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਇਜਾਜਤ ਨਹੀਂ ਸੀ, ਪਰ ਲੇਵਲ 2 ਲਾਗੂ ਹੋਣ 'ਤੇ ਵੀ ਕੋਈ ਨਾਟਕੀ ਬਦਲਾਅ ਦਰਜ ਨਹੀਂ ਕੀਤਾ ਗਿਆ ਤੇ ਕੋਰੋਨਾ ਕਾਲ ਤੋਂ ਪਹਿਲਾਂ ਦੇ ਇਨ੍ਹਾਂ ਦਿਨਾਂ ਦੇ ਮੁਕਾਬਲੇ ਸਿਰਫ 54% ਪਬਲਿਕ ਟ੍ਰਾਂਸਪੋਰਟੇਸ਼ਨ ਦੀ ਵਰਤੋਂ ਹੋਈ।