ਆਕਲੈਂਡ (ਹਰਪ੍ਰੀਤ ਸਿੰਘ) - ਮਾਨਾਵਾਟੂ ਇਲਾਕੇ ਵਿੱਚ ਪੁਲਿਸ ਵਲੋਂ ਕਾਰੋਬਾਰਾਂ 'ਤੇ ਚਲਾਏ ਜਾ ਰਹੇ ਨਕਲੀ ਡਾਲਰਾਂ ਦੀਆਂ ਕਈ ਸ਼ਿਕਾਇਤਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਾਰੋਬਾਰੀਆਂ ਤੇ ਆਮ ਨਿਊਜੀਲੈਂਡ ਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਗੱਲ ਕਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਲੈਣ-ਦੇਣ ਤੋਂ ਪਹਿਲਾਂ ਨੋਟਾਂ ਦੇ ਸਕਿਓਰਟੀ ਫੀਚਰ ਚੈੱਕ ਜਰੂਰ ਕੀਤੇ ਜਾਣ।
ਸਕਿਓਰਟੀ ਫੀਚਰ ਵਿੱਚ ਸੀਰੀਅਲ ਨੰਬਰ, ਮੈਟਾਲੀਕ ਤਸਵੀਰ, ਖੁਰਦਰੀ ਸਿਆਹੀ, ਰੰਗ ਬਦਲਦਾ ਪੰਛੀ, ਪਾਰਦਰਸ਼ੀ ਹਿੱਸਾ ਤੇ ਪਜਲ ਨੰਬਰ ਸ਼ਾਮਿਲ ਹਨ।