ਆਕਲੈਂਡ (ਹਰਪ੍ਰੀਤ ਸਿੰਘ) - 18 ਸਾਲ ਤੱਕ ਜਹਾਜਾਂ ਵਿੱਚ ਬਤੌਰ ਫਲਾਈਟ ਅਟੈਂਡੇਂਟ ਦੀ ਭੂਮਿਕਾ ਨਿਭਾਉਣ ਵਾਲੇ ਮਾਈਕ ਕਿਚਿੰਗ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੇ ਇਸ ਮਨਪਸੰਦ ਪੇਸ਼ੇ ਨੂੰ ਛੱਡ ਕਿਸੇ ਹੋਰ ਕੰਮ ਨੂੰ ਕਰਨ ਬਾਰੇ ਸੋਚੇਗਾ ਵੀ। ਪਰ ਕੋਰੋਨਾ ਦੀ ਚੱਲੀ ਤੱਤੀ ਹਵਾ ਕਰਕੇ ਏਅਰ ਨਿਊਜੀਲੈਂਡ ਦੇ ਹਜਾਰਾਂ ਸਟਾਫ ਮੈਂਬਰਾਂ ਵਾਂਗ ਜਦੋਂ ਉਸਨੂੰ ਵੀ ਅਚਾਨਕ ਨੌਕਰੀ ਤੋਂ ਕੱਢ ਦਿੱਤਾ ਗਿਆ ਤਾਂ ਮਜਬੂਰੀ ਵੱਸ ਹੁਣ ਆਪਣੀ ਰੋਜੀ-ਰੋਟੀ ਕਮਾਉਣ ਲਈ ਉਹ ਆਕਲੈਂਡ ਵਿੱਚ ਆਈਸਕ੍ਰੀਮ ਦੀ ਦੁਕਾਨ ਖੋਲਣ ਨੂੰ ਮਜਬੂਰ ਹੋ ਗਿਆ ਹੈ। ਹਾਲਾਂਕਿ ਉਹ ਖੁਸ਼ ਹੈ ਕਿ ਉਹ ਆਪਣੇ ਇਸ ਨਵੇਂ ਕਾਰੋਬਾਰ ਨਾਲ ਨਵੇਂ ਸਿਰਿਓਂ ਜਿੰਦਗੀ ਦੀ ਸ਼ੁਰੂਆਤ ਕਰੇਗਾ, ਪਰ ਉਸ ਅਨੁਸਾਰ ਆਪਣੀ ਮਨਪਸੰਦ ਨੌਕਰੀ ਗੁਆਉਣਾ ਉਸ ਨੂੰ ਹਮੇਸ਼ਾ ਦੁਖੀ ਕਰਦਾ ਰਹੇਗਾ।
ਦੱਸਦੀਏ ਕਿ ਕੋਰੋਨਾ ਕਾਲ ਦੌਰਾਨ ਏਅਰ ਨਿਊਜੀਲੈਂਡ ਵਲੋਂਆਪਣੇ 4000 ਤੋਂ ਵਧੇਰੇ ਕਰਮਚਾਰੀਆਂ ਨੂੰ ਕੱਢਿਆ ਜਾ ਚੁੱਕਾ ਹੈ, ਜੋ ਕਿ ਉਸਦੀ ਕਾਰਜਕੁਸ਼ਲਤਾ ਦਾ 50% ਦੇ ਲਗਭਗ ਬਣਦਾ ਹੈ।