ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਡੀ ਐਚ ਬੀ ਦੇ $1 ਮਿਲੀਅਨ ਚੋਰੀ ਕਰਨ ਵਾਲੀ ਮਹਿਲਾ ਦੇ ਨਾਮ ਨੂੰ ਅਦਾਲਤ ਵਲੋਂ ਜੱਗਜਾਹਰ ਕਰ ਦਿੱਤਾ ਗਿਆ ਹੈ। ਮਹਿਲਾ ਦਾ ਨਾਮ ਐਂਟਨੇਟ ਡੁ ਪ੍ਰੀਜ਼ ਦੱਸਿਆ ਜਾ ਰਿਹਾ ਹੈ। ਮਹਿਲਾ ਡੀਐਚਬੀ ਵਿੱਚ ਕੰਮ ਕਰਦੀ ਸੀ ਤੇ ਉਸਨੇ 2013 ਤੋਂ 2018 ਵਿਚਾਲੇ ਕਈ ਝੂਠੀਆਂ ਟ੍ਰਾਂਜੇਕਸ਼ਨ ਰਾਂਹੀ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ ਸੀ।
ਉਸਨੇ ਇਹ ਪੈਸਾ ਜੂਆ ਖੇਡਣ ਲਈ, ਚਿਹਰੇ ਦੀ ਸਰਜਰੀ ਕਰਵਾਉਣ ਲਈ, ਕਰਜੇ ਅਦਾ ਕਰਨ ਲਈ ਤੇ ਮਹਿੰਗੀਆਂ ਚੀਜਾਂ ਖ੍ਰੀਦਣ ਲਈ ਵਰਤਿਆ ਸੀ। ਅਦਾਲਤ ਵਿੱਚ ਉਸਨੇ ਆਪਣੇ 'ਤੇ ਲੱਗਿਆ ਦੋਸ਼ ਕਬੂਲ ਲਿਆ ਸੀ ਤੇ ਉਸਨੂੰ ਇਸ ਲਈ 3 ਸਾਲ ਦੀ ਸਜਾ ਵੀ ਹੋਈ ਸੀ।