ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੇ ਚੀਨ ਅਧਾਰਿਤ ਬੀਜਿੰਗ ਵੀਜ਼ਾ ਆਫ਼ਿਸ ਵਿਚ 80 ਫ਼ੀਸਦ ਸਟਾਫ ਬੀਜਿੰਗ ਪੁਲਿਸ ਦੀ ਮਾਲਕੀ ਵਾਲੀ ਕੰਪਨੀ ਦਾ ਸਟਾਫ ਸੀ | ਇਸ ਖੁਲਾਸੇ ਨਾਲ ਅਸੀਂ ਇਹਨਾਂ ਸ਼ੰਕਾਵਾਂ ਨੂੰ ਮਨਫ਼ੀ ਨਹੀਂ ਕਰ ਸਕਦੇ ਹਾਂ ਕਿ ਚੀਨ ਤੋਂ ਬਾਹਰ ਜਾਣ ਦੇ ਚਾਹਵਾਨ ਲੋਕਾਂ ਬਾਬਤ ਚੀਨ ਦੀਆਂ ਸੁਰੱਖਿਆ ਏਜੰਸੀਆਂ ਤੱਕ ਜਾਣਕਾਰੀ ਨਹੀਂ ਪਹੁੰਚਦੀ ਹੋਵੇਗੀ |
ਹਾਲਾਂਕਿ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਹੁਰਾਂ ਦਾ ਮੰਨਣਾ ਹੈ ਕਿ ਉਹ ਨਿਊਜ਼ੀਲੈਂਡ ਦੇ ਬੀਜਿੰਗ ਅਧਾਰਿਤ ਦਫ਼ਤਰ ਦੀ ਜਾਣਕਾਰੀਆਂ ਬਾਬਤ ਸੁਰੱਖਿਆ ਪ੍ਰਬੰਧ ਤੋਂ ਸੰਤੁਸ਼ਟ ਹਨ | ਪਰ ਇਸ ਸੰਤੁਸ਼ਟੀ ਦੇ ਹੇਠ ਇੱਕ ਤੌਖਲਾ ਵੀ ਦਰਪੇਸ਼ ਹੈ |
ਹੁਣ ਇਸ ਬਾਬਤ ਕੌਮਾਂਤਰੀ ਪੱਧਰ ਤੇ ਗੱਲਬਾਤ ਚੱਲ ਰਹੀ ਹੈ ਕਿ ਹੋਰ ਮੁਲਕਾਂ ਦੇ ਚੀਨ ਅਧਾਰਿਤ ਵੀਜ਼ਾ ਦਫਤਰਾਂ ਵਿਚ ਚੀਨ ਦੇ ਸੁਰੱਖਿਆ ਅਦਾਰਿਆਂ ਦੀ ਸਿੱਧੀ ਅਸਿੱਧੀ ਘੁਸਪੈਠ ਕਿਸੇ ਨਾ ਕਿਸੇ ਰੂਪ ਵਿਚ ਹੈ | ਕਨੇਡੀਅਨ ਸੁਰੱਖਿਆ ਅਤੇ ਖੁਫੀਆ ਏਜੰਸੀ ਦੇ ਸਾਬਕਾ ਡਾਇਰੈਕਟਰ ਅਤੇ ਰਿਚਰਡ ਫੈਡਨ ਦਾ ਕਹਿਣਾ ਹੈ ਕਿ ਕਨੇਡਾ ਸਮੇਤ ਨਿਊਜ਼ੀਲੈਂਡ ਵਰਗੇ ਆਜ਼ਾਦ ਖਿਆਲ ਮੁਲਕਾਂ ਨੂੰ ਆਪਣੇ ਬੀਜਿੰਗ ਅਧਾਰਿਤ ਦਫਤਰਾਂ ਦੀ ਮਜੂਦਾ ਵਿਵਸਥਾ ਅਤੇ ਪ੍ਰਬੰਧ ਨੂੰ ਖਤਮ ਕਰਕੇ ਨਵੇਂ ਪ੍ਰਬੰਧ ਕਰਨੇ ਚਾਹੀਦੇ ਹਨ , ਤਾਂ ਕਿ ਇਮੀਗ੍ਰੇਸ਼ਨ ਬਾਬਤ ਅੰਕੜਿਆਂ ਅਤੇ ਵੀਜ਼ਾ ਅਪਲਾਈ ਕਰਨ ਵਾਲੇ ਬਿਨੇਕਾਰ ਦੇ ਕਾਰਨ ਸਬੰਧਿਤ ਮੁਲਕ ਦੀਆਂ ਸੁਰੱਖਿਆ ਏਜੰਸੀਆਂ ਤੱਕ ਨਾ ਪਹੁੰਚਣ | ਐਨਾ ਹੀ ਨਹੀਂ ਬੀਜਿੰਗ ਵਾਲਾ ਨਿਊਜ਼ੀਲੈਂਡ ਦਾ ਵੀਜ਼ਾ ਦਫ਼ਤਰ ਕਈ ਹੋਰ ਮੁਲਕਾਂ ਦੇ ਬਿਨੈਕਾਰਾਂ ਦੇ ਵੀਜ਼ੇ ਵੀ ਪ੍ਰੋਸੈਸ ਕਰਦਾ ਸੀ | ਜਿਸ ਕਰਕੇ ਦੱਖਣੀ ਏਸ਼ੀਆ ਦੇ ਕਈ ਮੁਲਕਾਂ ਦੀਆਂ ਜਾਣਕਾਰੀਆਂ ਇਸ ਦਫ਼ਤਰ ਦਾ ਹਿੱਸਾ ਰਹੀਆਂ ਹਨ |