ਆਕਲੈਂਡ ( ਅਵਤਾਰ ਸਿੰਘ ਟਹਿਣਾ) ਨਿਊਜ਼ੀਲੈਂਡ ਪੁਲੀਸ ਨੇ ਨਫ਼ਰਤ ਫ਼ੈਲਾਉਣ ਵਾਲੇ ਇੱਕ ਭਾਰਤੀ ਮੂਲ ਦੇ ਮੱੁਖ ਸੂਤਰਧਾਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਿਸਨੂੰ ਅੱਜ ਸ਼ਾਮ ਆਕਲੈਂਡ ਡਿਸਟਰਿਕ ਕੋਰਟ `ਚ ਪੇਸ਼ ਕੀਤਾ ਜਾਵੇਗਾ। ਉਸਦਾ ਨਾਂ ਅਜੇ ਜਨਤਕ ਨਹੀਂ ਕੀਤਾ ਗਿਆ। ਪੁਲੀਸ ਉਸਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕਰ ਰਹੀ ਹੈ ਅਤੇ ਇਸ ਸਬੰਧ `ਚ ਹੋਰ ਗਿ੍ਰਫ਼ਤਾਰੀਆਂ ਕੀਤੇ ਜਾਣ ਦੇ ਵੀ ਸੰਕੇਤ ਦਿੱਤੇ ਹਨ।
ਸਿੱਖ ਭਾਈਚਾਰੇ ਦੇ ਆਗੂਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਕੁੱਝ ਸ਼ਰਾਰਤੀ ਅਨਸਰ ਸ਼ੋਸ਼ਲ ਮੀਡੀਆ `ਤੇ ਜਾਅਲੀ ਆਡੀਜ਼ ਬਣਾ ਕੇ ‘ਇੰਡੀਅਨ ਇਨ ਨਿਊਜ਼ੀਲੈਂਡ’ ਨਾਂ ਦੇ ਗਰੁੱਪ `ਚ ਕਮਿਊਨਿਟੀ ਆਗੂ ਦਲਜੀਤ ਸਿੰਘ,ਅਤੇ ਸਥਾਨਕ ਪੱਤਰਕਾਰ ਪਰਮਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਿEਂ ਕਰ ਰਹੇ ਹਨ। ਜਿਸ ਪਿੱਛੋਂ ਪੰਜਾਬੀ ਭਾਈਚਾਰੇ ਨੇ ਇਹ ਮਾਮਲਾ ਨਿਊਜ਼ੀਲੈਂਡ ਪੁਲੀਸ ਦੇ ਧਿਆਨ `ਚ ਲਿਆ ਕੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਜੇ ਅਜਿਹਾ ਰੁਝਾਨ ਵਧ ਗਿਆ ਤਾਂ ਸਮੱੁਚੇ ਨਿਊਜ਼ੀਲੈਂਡ ਦੇ ਸਮਾਜਿਕ ਤਾਣੇ-ਬਾਣੇ `ਤੇ ਅਸਰ ਪੈ ਸਕਦਾ ਹੈ। ਜਿਸ ਨਾਲ ਭਾਰਤੀ ਭਾਈਚਾਰੇ `ਚ ਆਪਸੀ ਤਣਾਅ ਵੀ ਵਧ ਸਦਕਾ ਹੈ। ਇਸ ਪਿੱਛੋਂ ਪੁਲੀਸ ਦੇ ਟੈਕਨੀਕਲ ਸਟਾਫ਼ ਨੇ ਤੁਰੰਤ ਹਰਕਤ `ਚ ਆ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਇੰਟਰਨੈੱਟ ਦੇ ਜਿਹੜੇ ਆਈਪੀ ਦੇ ਐਡਰੈੱਸਾਂ ਤੋਂ ਸ਼ੋਸ਼ਲ ਮੀਡੀਆ `ਤੇ ਨਫ਼ਰਤ ਫੈਲਾਊਅੱਪਡੇਟਸ ਦਿੱਤੀਆਂ ਜਾ ਰਹੀਆਂ ਸਨ, ਉਨ੍ਹਾਂ ਦਾ ਪਤਾ ਲਾ ਲਿਆ ਸੀ। ਜਿਸ ਪਿੱਛੋਂ ਇਸ ਗਿਰੋਹ ਦੇ ਆਗੂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਿਸਨੂੰ ਅੱਜ ਸ਼ਾਮ ਮਾਨੂਕਾਊ ਡਿਸਟਰਿਕ ਕੋਰਟ `ਚ ਪੇਸ਼ ਕੀਤਾ ਜਾਣਾ ਹੈ। ਜਿੱਥੇ ਪੁਲੀਸ ਵੱਲੋਂ ਉਸਨੂੰ ਜ਼ਮਾਨਤ ਦਿੱਤੇ ਦਾ ਵਿਰੋਧ ਕੀਤਾ ਜਾਵੇਗਾ।
ਅਦਾਰਾ ਐੱਨਜ਼ੈੱਡ ਪੰਜਾਬੀ ਨਿਊਜ਼ ਵੱਲੋਂ ਪੁਲੀਸ ਤੋਂ ਹੋਰ ਜਾਣਕਾਰੀ ਇਕੱਤਰ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਜਿਸਨੂੰ ਛੇਤੀ ਹੀ ਪਾਠਕਾਂ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ।
ਜਿ਼ਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬੀ ਭਾਈਚਾਰੇ ਦੇ ਆਗੂਆਂ ਵੱਲੋਂ ਭਾਰਤ `ਚ ਚੱਲ ਰਹੇ ਕਿਸਾਨ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ `ਚ ਵੱਡੇ ਪ੍ਰਦਰਸ਼ਨ ਕੀਤੇ ਸਨ। ਜਿਸ ਕਰਕੇ ਨਿਊਜ਼ੀਲੈਂਡ `ਚ ਵਸਦੇ ਕੱੁਝ ਲੋਕਾਂ ਨੇ ਕਿਸਾਨਾਂ ਦੇ ਹੱਕ `ਚ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦੀ ਵਿਰੋਧਤਾ ਕਰਦਿਆਂ ਨਫ਼ਰਤ ਫੈਲਾਉਣ ਦੀ ਕੋਸਿ਼ਸ਼ ਕੀਤੀ ਸੀ।