ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਉਘੇ ਸਥਾਨਿਕ ਕਬੱਡੀ ਖਿਡਾਰੀ ਰਾਜਾ ਰੂਮੀ ਨੂੰ ਉਸ ਮੌਕੇ ਸਦਮਾ ਲੱਗਿਆ | ਜਦੋਂ ਉਹਨਾਂ ਦੇ ਭਤੀਜੇ ਅਰਸ਼ਦੀਪ ਸਿੰਘ (25 ਸਾਲ ) ਪੁੱਤਰ ਸੁਖਵਿੰਦਰ ਸਿੰਘ ਦੀ ਇੱਕ ਸੜਕ ਦੁਰਘਟਨਾ ਵਿਚ ਮੌਤ ਹੋ ਗਈ | ਅਰਸ਼ਦੀਪ ਆਪਣੇ ਮਾਪਿਆਂ ਦਾ ਜਿਥੇ ਇਕਲੌਤਾ ਪੁੱਤਰ ਸੀ ,ਉੱਥੇ ਰਾਜਾ ਰੂਮੀ ਦਾ ਵੀ ਲਾਡਲਾ ਸੀ | ਅਰਸ਼ਦੀਪ ਨੇ ਪਿਛਲੇ ਸਾਲ ਨਿਊਜ਼ੀਲੈਂਡ ਆਉਣਾ ਸੀ ,ਪਰ ਲੌਕਡਾਊਨ ਦੀ ਵਜਾ ਕਰਕੇ ਟਰੈਵਲ ਨਹੀਂ ਕੀਤਾ ਜਾ ਸਕਿਆ |
ਰਾਜਾ ਰੂਮੀ ਦੇ ਨਾਲ ਇਸ ਦੁੱਖ ਦੀ ਘੜੀ ਵਿਚ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਰਾਜਾ ਰੂਮੀ ਫੈਡਰੇਸ਼ਨ ਦੇ ਪ੍ਰਮੁੱਖ ਕਲੱਬ ਕਲਗੀਧਰ ਸਪੋਰਟਸ ਕਲੱਬ ਦੇ ਅਹਿਮ ਹਿੱਸੇ ਰਹੇ ਹਨ ਅਤੇ ਪਿਛਲੇ ਵਰਲਡ ਕਬੱਡੀ ਕੱਪ ਤੇ ਫੈਡਰੇਸ਼ਨ ਵਲੋਂ ਨਿਊਜ਼ੀਲੈਂਡ ਦੀ ਨੁਮਾਇੰਦਗੀ ਵੀ ਕੀਤੀ ਸੀ | ਫੈਡਰੇਸ਼ਨ ਵਲੋਂ ਮਨਜਿੰਦਰ ਸਿੰਘ ਬਾਸੀ ,ਪੰਮੀ ਬੋਲੀਨਾ ,ਚਰਨਜੀਤ ਥਿਆੜਾ ,ਦਰਸ਼ਨ ਨਿੱਝਰ ,ਗੋਪਾ ਬੈਂਸ ,ਕਾਂਤਾ ਧਾਲੀਵਾਲ ,ਗੋਲਡੀ ਸਹੋਤਾ ,ਸਿੰਦਰ ਸਮਰਾ ,ਹਰਜੀਤ ਰਾਏ ,ਮਨਜਿੰਦਰ ਸਹੋਤਾ ,ਭਿੰਦਾ ਪਾਸਲਾ , ਬਬਲੂ ਕੁਰਕਸ਼ੇਤਰ ,ਇਕਬਾਲ ਸਿੰਘ ਬੋਦਲ ,ਦਿਲਾਵਰ ਹਰੀਪੁਰ ,ਗੁਰਮੁਖ ਸਿੰਘ ਸੰਧੂ ਆਦਿ ਨੇ ਸਾਂਝੇ ਰੂਪ 'ਚ ਇਸ ਦੁਖਦ ਪਲ ਵਿਚ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਹੈ |