ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਅੱਧੇ ਨਾਲੋਂ ਵੱਧ ਨਿਊਜੀਲੈਂਡ ਵਾਸੀਆਂ ਨੇ ਕਬੂਲਿਆ ਹੈ ਕਿ ਜੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਜਾਹਿਰ ਤੌਰ 'ਤੇ ਕੋਰੋਨਾ ਦਾ ਟੀਕਾ ਲਗਵਾਉਣਗੇ।
ਨਿਊਜ ਕੋਲਮਰ ਬਰੰਟਨ ਦੇ ਇਸ ਤਾਜਾ ਸਰਵੇਅ ਵਿੱਚ 52% ਲੋਕਾਂ ਨੇ ਟੀਕਾ ਲਗਵਾਉਣ ਲਈ ਹਾਮੀ ਭਰੀ ਹੈ, ਜਦਕਿ ਸਤੰਬਰ ਵਿੱਚ ਇਹ 44% ਤੇ ਦਸੰਬਰ ਵਿੱਚ 45% ਹੀ ਸੀ।
ਓਟੇਗੋ ਯੂਨੀਵਰਸਿਟੀ ਦੇ ਮਹਾਂਮਾਰੀ ਮਾਹਿਰ ਪ੍ਰੋਫੈਸਰ ਨਿਕ ਵਿਲਸਨ ਨੂੰ ਜਦੋਂ ਪੁੱਛਿਆ ਗਿਆ ਕਿ ਘੱਟੋ-ਘੱਟ ਕਿੰਨੇ ਪ੍ਰਤੀਸ਼ਤ ਨਿਊਜੀਲੈਂਡ ਵਾਸੀਆਂ ਦਾ ਟੀਕਾਕਰਨ ਜਰੂਰੀ ਹੈ ਤਾਂ ਉਨ੍ਹਾਂ ਖੁਦ ਤਾਂ ਕੋਈ ਜੁਆਬ ਨਹੀਂ ਦਿੱਤਾ, ਪਰ ਡਾਕਟਰ ਐਸ਼ਲੀ ਬਲੂਮਫਿਲਡ ਦੇ ਬਿਆਨ ਸਬੰਧੀ ਜਰੂਰ ਦੱਸਿਆ ਕਿ ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਤੋਂ ਸੁਰੱਖਿਅਤ ਕਰਨ ਲਈ ਘੱਟੋ-ਘੱਟ 70% ਨਿਊਜੀਲੈਂਡ ਵਾਸੀਆਂ ਦਾ ਟੀਕਾਕਰਣ ਜਰੂਰੀ ਹੈ।