ਆਕਲੈਂਡ (ਤਰਨਦੀਪ ਬਿਲਾਸਪੁਰ ) ਪਲਾਜ਼ਮਾ ਡੁਨੇਸ਼ਨ ਆਪਣੇ ਆਪ ਵਿਚ ਇੱਕ ਮਹਾਂ ਦਾਨ ਹੈ | ਕਿਓਂਕਿ ਪਲਾਜ਼ਮਾ ਦੀ ਵਰਤੋਂ ਗੰਭੀਰ ਰੋਗਾਂ ਨਾਲ ਲੜ ਰਹੇ ਮਰੀਜ਼ਾਂ ਨੂੰ ਬਚਾਉਣ ਦੀ ਵਰਤੋਂ ਕੀਤੀ ਜਾਂਦੀ ਹੈ | ਨਿਊਜ਼ੀਲੈਂਡ ਵਿਚ ਅਕਸਰ ਹੀ ਪਲਾਜ਼ਮਾ ਦੀ ਘਾਟ ਰਹਿੰਦੀ ਹੈ |ਇਸੇ ਸਿਲਸਿਲੇ ਤਹਿਤ ਸੁਪਰੀਮ ਸਿੱਖ ਸੁਸਾਇਟੀ ਵਲੋਂ ਪੰਜਾਬੀ ਭਾਈਚਾਰੇ ਵਿਚ ਯਾਗਰੁਕਤਾ ਲਿਆਉਣ ਤੇ ਇਸ ਮੁਹਿੰਮ ਨਾਲ ਜੋੜਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ | ਜਿਸਦੀ ਸ਼ੁਰੂਆਤ 22 ਮਾਰਚ ਨੂੰ ਟਾਕਾਨੀਨੀ ਗੁਰੂਘਰ 'ਚ ਹੋ ਚੁੱਕੀ ਹੈ | ਇਹ ਮੁਹਿੰਮ 1 ਅਪ੍ਰੈਲ ਤੱਕ ਵਿਚ ਪੈਂਦੇ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਲਗਾਤਾਰ ਚੱਲੇਗੀ | ਜਿਥੇ ਇਸ ਹਫਤੇ ਵੀਰਵਾਰ ਤੱਕ 1 ਵਜੇ ਤੋਂ ਸ਼ੁਰੂ ਹੋਕੇ ਸ਼ਾਮ ਦੇ 6.30 ਵਜੇ ਤੱਕ ਦਾਨੀ ਸੱਜਣ ਪਹਿਲਾ ਬੁਕਿੰਗ ਕਰਕੇ ਜਾ ਸਕਦੇ ਹਨ ,ਓਥੇ ਹੀ ਸ਼ੁੱਕਰਵਾਰ ਸਵੇਰ ਦੇ 8.30 ਵਜੇ ਤੋਂ 2 ਤੱਕ ਪਲਾਜ਼ਮਾ ਡੁਨੇਟ ਕੀਤਾ ਜਾ ਸਕਦਾ ਹੈ | ਇਸੇ ਤਰੀਕੇ ਅਗਲੇ ਹਫਤੇ ਸੋਮਵਾਰ ਤੋਂ ਬੁਧਵਾਰ ਤੱਕ 1 ਵਜੇ ਤੋਂ ਸ਼ੁਰੂ ਹੋਕੇ ਸ਼ਾਮ ਦੇ 6.30 ਵਜੇ ਤੱਕ ਅਤੇ ਵੀਰਵਾਰ ਕੈਂਪ ਦੀ ਸਮਾਪਤੀ ਵਾਲੇ ਦਿਨ 8.30 ਵਜੇ ਤੋਂ 2 ਤੱਕ ਪਲਾਜ਼ਮਾ ਡੁਨੇਟ ਕੀਤਾ ਜਾ ਸਕਦਾ ਹੈ | ਇਸਤੋਂ ਇਲਾਵਾ ਇਹ ਖਾਸ ਗੱਲ ਹੈ ਕਿ ਪਲਾਜ਼ਮਾ ਡੁਨੇਸ਼ਨ ਕਰਨ ਵਾਲਾ ਵਿਅਕਤੀ ਹਰ 15 ਦਿਨ ਬਾਅਦ ਡੁਨੇਟ ਕਰ ਸਕਦਾ ਹੈ |ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਅਤੇ ਕੈਂਪ ਦੇ ਮੁਖ ਅਯੋਜਿਕ ਭਾਈ ਦਲਜੀਤ ਸਿੰਘ ਅਨੁਸਾਰ ਹਰ ਦਿਨ ਸਿਰਫ 30 ਯੂਨਿਟ ਹੀ ਪਲਾਜ਼ਮਾ ਦੇ ਲਏ ਜਾਣੇ ਹਨ | ਜਿਸ ਲਈ ਦਾਨੀ ਘੱਟੋ ਘੱਟ ਸਵਾ ਘੰਟੇ ਦਾ ਟਾਈਮ ਕੱਢਣ ਅਤੇ ਪਹਿਲਾ ਬੁਕਿੰਗ ਕਰਕੇ ਹੀ ਆਉਣ |ਜਿਸ ਲਈ 09-523-6482 ਤੇ ਸੰਪਰਕ ਕਰਕੇ ਤੁਸੀਂ ਟਾਕਾਨੀਨੀ ਵਿਚ ਚੱਲ ਰਹੇ ਕੈਂਪ ਦਾ ਕੋਡ ਨੰਬਰ N0261 ਦੱਸਣਾ ਹੈ । ਇਸਤੋਂ ਇਲਾਵਾ ਗੁਰੂ ਘਰ ਬੁਕਿੰਗ ਲਈ ਆਉਣ ਵੇਲੇ ਆਪਣਾ ਕੋਈ ਵੀ ਪਹਿਚਾਣ ਪੱਤਰ ਜਰੂਰ ਲੈਕੇ ਆਉਣ ਅਤੇ ਜਿਆਦਾ ਜਾਣਕਾਰੀ ਲਈ ਤੁਸੀਂ Craig.harris@nzblood.co.nz. ਤੇ ਈ-ਮੇਲ ਵੀ ਕਰ ਸਕਦੇ ਹੋ |