ਆਕਲੈਂਡ (ਹਰਪ੍ਰੀਤ ਸਿੰਘ): 2002 ਵਿੱਚ ਸਾਰਸ ਨਾਮ ਦੀ ਬਿਮਾਰੀ 24 ਤੋਂ ਵੱਧ ਦੇਸ਼ਾਂ ਵਿੱਚ ਫੈਲੀ ਸੀ ਅਤੇ ਡਬਲਿਊ ਐਚ ਓ ਤੋਂ ਹਾਸਿਲ ਜਾਣਕਾਰੀ ਅਨੁਸਾਰ ਸਾਰਸ ਬਿਮਾਰੀ ਦੇ ਲੱਛਣ ਵੀ ਕੋਰੋਨਾ ਵਾਇਰਸ ਵਾਲੇ ਹੀ ਸਨ। ਪਰ ਚੀਨ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਮਹਾਂਮਾਰੀ ਸਾਰਸ ਤੋਂ ਵਧੇਰੇ ਮੌਤਾ ਦਾ ਕਾਰਨ ਬਣ ਚੁੱਕੀ ਹੈ, ਦੱਸਣਯੋਗ ਹੈ ਕਿ ਇਸ ਬਿਮਾਰੀ ਤੋਂ ਮਰਨ ਵਾਲ਼ਿਆਂ ਦੀ ਗਿਣਤੀ 909 ਦਾ ਆਂਕੜਾਂ ਛੂਹ ਚੁੱਕੀ ਹੈ ਅਤੇ ਅਜੇ ਵੀ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ, ਕਿਉਂਕਿ ਰੋਜਾਨਾਂ ਦਰਜਨਾਂ ਨਵੇਂ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ।