ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਐਪਸਮ ਰਹਿੰਦੇ ਹਰਮਨ ਬੰਗੇਰਾ ਤੇ ਉਨ੍ਹਾਂ ਦੀ ਪਤਨੀ ਐਲੀਜਾਬੇਥ ਦੇ ਕਤਲ ਮਾਮਲੇ ਵਿੱਚ ਆਕਲੈਂਡ ਪੁਲਿਸ ਨੇ ਇੱਕ 29 ਸਾਲਾ ਨੌਜਵਾਨ 'ਤੇ ਕਤਲ ਤੇ ਇਰਾਦਾ ਕਤਲ ਦੇ ਦੋਸ਼ ਦਾਇਰ ਕੀਤੇ ਹਨ।
ਉਕਤ ਜੋੜੇ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਕਤਲ ਕੀਤਾ ਗਿਆ ਸੀ ਤੇ ਇੱਕ ਹੋਰ ਵਿਅਕਤੀ ਨੂੰ ਵੀ ਇਸ ਮੌਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਚੌਥਾ ਜਖਮੀ ਜੋ ਕਿ ਗੰਭੀਰ ਜਖਮੀ ਹੋਇਆ ਸੀ, ਉਸਨੂੰ ਪੁਲਿਸ ਪੁੱਛਗਿੱਛ ਕਰ ਰਹੀ ਹੈ ਤੇ ਉਹ ਪੁਲਿਸ ਗਾਰਡ ਦੀ ਦੇਖਰੇਖ ਵਿੱਚ ਹੈ। ਆਉਂਦੇ ਕੱਲ ਕਚਿਹਰੀ ਦੀ ਸੁਣਵਾਈ ਦੀ ਤਾਰੀਖ ਰੱਖੀ ਗਈ ਹੈ।