ਆਕਲੈਂਡ (ਹਰਪ੍ਰੀਤ ਸਿੰਘ) - ਐਪਸਮ ਦੇ ਭਾਰਤੀ ਮੂਲ ਦੇ ਜੋੜੇ ਹਰਮਨ ਬਗੇੜਾ ਤੇ ਐਲੀਜਾਬੇਥ ਨੂੰ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣੇ ਕਰ ਰਹੇ ਵਿਅਕਤੀ ਦੀ ਅੱਜ ਅਦਾਲਤ ਵਿੱਚ ਪੇਸ਼ੀ ਹੋਈ ਸੀ, ਕਿਉਂਕਿ ਦੋਸ਼ੀ ਵੀ ਗੰਭੀਰ ਰੂਪ ਵਿੱਚ ਇਸ ਘਟਨਾ ਵਿੱਚ ਜਖਮੀ ਹੋਇਆ ਸੀ, ਇਸੇ ਲਈ ਇਹ ਸੁਣਵਾਈ ਉਸਦੇ ਹਸਪਤਾਲ ਦੇ ਕਮਰੇ ਤੋਂ ਹੋਈ ਸੀ।
ਦੋਸ਼ੀ ਦਾ ਨਾਮ ਗੁਪਤ ਰੱਖਣ ਦੀ ਗੁਜਾਰਿਸ਼ ਮੰਨ ਲਈ ਗਈ ਹੈ, ਪਰ ਉਸਨੂੰ ਅਗਲੀ ਸੁਣਵਾਈ ਤੱਕ ਪੁਲਿਸ ਦੀ ਕਸਟਡੀ ਵਿੱਚ ਰਹਿਣਾ ਪਏਗਾ।
ਵਿਅਕਤੀ 'ਤੇ ਕਤਲ ਤੇ ਇਰਾਦਾ ਕਤਲ ਦੇ ਦੋਸ਼ਾ ਦਾਇਰ ਕੀਤੇ ਗਏ ਸਨ। ਇਸ ਵੇਲੇ ਦੋਸ਼ੀ ਆਕਲੈਂਡ ਹਸਪਤਾਲ ਵਿੱਚ ਪੁਲਿਸ ਗਾਰਡ ਦੀ ਨਿਗਰਾਨੀ ਹੇਠ ਇਲਾਜ ਕਰਵਾ ਰਿਹਾ ਹੈ।