ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 6 ਮਹੀਨਿਆਂ ਤੋਂ ਨਿਊਜੀਲ਼ੈਂਡ ਭਰ ਦੀਆਂ ਘਰੇਲੂ ਪ੍ਰਾਪਰਟੀਆਂ ਵਿੱਚ ਲਗਾਤਾਰ ਰਿਕਾਰਡਤੋੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ ਫਰਵਰੀ ਵਿੱਚ ਘਰਾਂ ਦੀ ਕੀਮਤ ਵਿੱਚ ਬੀਤੇ ਸਾਲ ਦੀ ਫਰਵਰੀ ਦੇ ਮੁਕਾਬਲੇ $100,000 ਜਿਆਦਾ ਔਸਤ ਮੁੱਲ ਦੇਖਣ ਨੂੰ ਮਿਲਿਆ ਹੈ।
ਟਰੇਡ ਮੀ ਤੋਂ ਮਿਲੇ ਆਂਕੜਿਆਂ ਵਿੱਚ ਸਾਫ ਹੋਇਆ ਹੈ ਕਿ ਫਰਵਰੀ ਵਿੱਚ ਔਸਤ ਘਰਾਂ ਦਾ ਮੁੱਲ $784,450 ਹੈ, ਜੋ ਕਿ 2020 ਦੀ ਫਰਵਰੀ ਦੇ ਮੁਕਾਬਲੇ $106,550 ਜਿਆਦਾ ਹੈ। ਇਹ ਵਾਧਾ ਲਗਭਗ $15.7% ਬਣਦਾ ਹੈ।
ਹਾਲਾਂਕਿ ਬੀਤੇ ਸਾਲ ਦੀ ਫਰਵਰੀ ਤੇ ਮਾਰਚ ਵਿੱਚ ਲੌਕਡਾਊਨ ਦੇ ਚਲਦਿਆਂ ਅਨੁਮਾਨ ਸੀ ਕਿ ਘਰਾਂ ਦੀ ਕੀਮਤਾਂ ਵਿੱਚ ਰਿਕਾਰਡਤੋੜ ਗਿਰਾਵਟ ਦਰਜ ਹੋਏਗੀ, ਪਰ ਘਟਾਈਆਂ ਗਈਆਂ ਵਿਆਜ ਦਰਾਂ ਤੇ ਲੋਨ ਟੂ ਵੇਲੀਊ ਸਖਤਾਈਆਂ ਘਟਾਉਣ ਕਰਕੇ ਇਹ ਗਿਰਾਵਟ ਇਨੀਂ ਜਿਆਦਾ ਨਹੀਂ ਰਹੀ ਤੇ ਇਸੇ ਲਈ ਲਗਾਤਾਰ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਠੱਲ ਪਾਉਣ ਲਈ ਨਿਊਜੀਲ਼ੈਂਡ ਸਰਕਾਰ ਨੇ ਬੀਤੇ ਹਫਤੇ ਨਵੀਂ ਯੋਜਨਾ ਦਾ ਵੀ ਐਲਾਨ ਕੀਤਾ ਹੈ, ਜਿਸਤੋਂ ਆਸ ਹੈ ਕਿ ਘਰਾਂ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧਿਆਂ ਵਿੱਚ ਕਮੀ ਆਏਗੀ।