ਆਕਲੈਂਡ (ਹਰਪ੍ਰੀਤ ਸਿੰਘ) - ਬਾਰਡਰ 'ਤੇ ਕੰਮ ਕਰਦੇ ਜੋ ਵੀ ਕਰਮਚਾਰੀ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਮਨ੍ਹਾ ਕਰਨਗੇ, ਉਨ੍ਹਾਂ ਨੂੰ ਫਰੰਟਲਾਈਨ ਡਿਊਟੀ ਤੋਂ ਹਟਾ ਦਿੱਤਾ ਜਾਏਗਾ।
ਇਸ ਸਬੰਧੀ ਕੋਵਿਡ 19 ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਵੀ ਕੋਰੋਨਾ ਦਾ ਟੀਕਾ ਲਗਵਾਉਣ ਲਈ ਧੱਕਾ ਨਹੀਂ ਕਰ ਸਕਦੇ, ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਹ ਵੀ ਨਹੀਂ ਹੋਏਗਾ ਕਿ ਬਿਨ੍ਹਾਂ ਕੋਰੋਨਾ ਦਾ ਟੀਕਾ ਲਗਵਾਇਆਂ ਅਸੀਂ ਕਿਸੇ ਕਰਮਚਾਰੀ ਨੂੰ ਅਹਿਮ ਰੋਲ ਅਦਾ ਕਰਨ ਦਿਆਂਗੇ।
ਦੱਸਦੀਏ ਕਿ ਲਗਭਗ 5% ਬਾਰਡਰ ਕਰਮਚਾਰੀ ਹੁਣ ਤੱਕ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਮਨਾ ਕਰ ਚੁੱਕੇ ਹਨ, ਜਦਕਿ ਬਾਰਡਰ ਕਰਮਚਾਰੀਆਂ ਦੇ ਸਿਹਤ ਰਿਸਕ ਨੂੰ ਦੇਖਦਿਆਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਰੋਨਾ ਟੀਕਾ ਲਾਉਣ ਦਾ ਮੌਕਾ ਦਿੱਤਾ ਗਿਆ ਸੀ।