ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ ਉਨ੍ਹਾਂ ਵਿਦੇਸ਼ ਰਹਿੰਦੇ ਨਾਗਰਿਕਾਂ ਲਈ ਖੁਸ਼ਖਬਰੀ ਹੈ, ਜੋ ਓ ਸੀ ਆਈ (ਓਵਰਸੀਜ਼ ਸਿਟੀਜ਼ਨਜ਼ ਆਫ ਇੰਡੀਆ) ਕਾਰਡ ਧਾਰਕ ਹਨ। ਹੁਣ ਇਸ ਸ਼੍ਰੇਣੀ ਤਹਿਤ ਆਉਂਦੇ ਭਾਰਤੀਆਂ ਨੂੰ ਆਪਣਾ ਮਿਆਦ ਖਤਮ ਹੋਇਆ ਪਾਸਪੋਰਟ ਯਾਤਰਾ ਦੌਰਾਨ ਹਮੇਸ਼ਾ ਲਈ ਨਾਲ ਰੱਖਣ ਦੀ ਲੋੜ ਨਹੀਂ ਹੈ। ਇਸ ਗੱਲ ਦੀ ਜਾਣਕਾਰੀ ਭਾਰਤੀ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਹੈ।
ਇਹ ਫੈਸਲਾ ਇਸੇ ਲਈ ਲਿਆ ਗਿਆ ਹੈ, ਕਿਉਂਕਿ ਓ ਸੀ ਆਈ ਕਾਰਡ ਧਾਰਕਾਂ ਨੂੰ ਇਸ ਤੋਂ ਕਾਫੀ ਦਿੱਕਤ ਸੀ ਤੇ ਸਰਕਾਰ ਇਸ 'ਤੇ ਕਾਫੀ ਲੰਬੇ ਸਮੇਂ ਤੋਂ ਵਿਚਾਰ ਕਰ ਰਹੀ ਸੀ। ਇਸ ਤੋਂ ਇਲਾਵਾ ਭਾਰਤੀ ਸਰਕਾਰ ਨੇ ਉਨ੍ਹਾਂ ਓ ਸੀ ਆਈ ਕਾਰਡ ਧਾਰਕਾਂ ਲਈ ਸਮਾਂ ਸੀਮਾਂ ਵੀ ਵਧਾ ਦਿੱਤੀ ਹੈ, ਜਿਨ੍ਹਾਂ ਨੇ ਇਹ ਕਾਰਡ ਦੁਬਾਰਾ ਜਾਰੀ ਕਰਵਾਉਣਾ ਹੈ ਤੇ ਜਿਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਹੈ ਅਤੇ 50 ਸਾਲ ਤੋਂ ਵੱਧ ਹੈ।
ਇਹ ਸਮਾਂ ਸੀਮਾ ਵਧਾ ਕੇ 31 ਦਸੰਬਰ 2021 ਤੱਕ ਕਰ ਦਿੱਤੀ ਗਈ ਹੈ।