ਆਕਲੈਂਡ (ਹਰਪ੍ਰੀਤ ਸਿੰਘ) - ਜੈੱਟ ਸਟਾਰ ਵਲੋਂ ਆਪਣੀਆਂ ਘਰੇਲੂ ਉਡਾਣਾ ਤੇ ਜੈੱਟ ਸਟਾਰ ਦੇ ਖਾਸ ਗ੍ਰਾਹਕਾਂ ਲਈ ਬਹੁਤ ਹੀ ਘੱਟ ਕੀਮਤਾਂ 'ਤੇ ਹਵਾਈ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਗਈ ਹੈ।
ਇਹ ਸਸਤੀਆਂ ਟਿਕਟਾਂ ਨਿਊਜੀਲ਼ੈਂਡ ਲਈ ਲਗਭਗ ਹਰ ਮਸ਼ਹੂਰ ਮੰਜਿਲ ਲਈ ਮਿਲ ਰਹੀਆਂ ਹਨ, ਇਨ੍ਹਾਂ ਵਿੱਚ ਆਕਲੈਂਡ, ਵੈਲੰਿਗਟਨ, ਕੁਈਨਜ਼ਟਾਊਨ ਦੇ ਰੂਟ ਵੀ ਸ਼ਾਮਿਲ ਹਨ।
ਆਕਲੈਂਡ ਤੋਂ ਵੈਲੰਿਗਟਨ, ਆਕਲੈਂਡ ਤੋਂ ਕ੍ਰਾਈਸਚਰਚ, ਕ੍ਰਾਈਸਚਰਚ ਤੋਂ ਵੈਲੰਿਗਟਨ, ਆਕਲੈਂਡ ਤੋਂ ਕੁਈਨਜ਼ਟਾਊਨ ਵਰਗੇ ਸ਼ਹਿਰਾਂ ਨੂੰ ਸਿਰਫ $20 ਵਿੱਚ ਜਾਇਆ ਜਾ ਸਕਦਾ ਹੈ।ਸੋ ਮੌਕਾ ਨਾ ਗੁਆਓ ਤੇ ਜੇ ਤੁਸੀਂ ਜੈੱਟ ਸਟਾਰ ਦੇ ਖਾਸ ਗ੍ਰਾਹਕਾਂ ਹੋ ਤਾਂ ਅੱਜ ਹੀ ਇਸ ਸੇਲ ਦਾ ਫਾਇਦਾ ਚੁੱਕੋ।
ਤੁਸੀਂ ਨਵੇਂ ਗ੍ਰਾਹਕ ਹੋਣ ਦੇ ਬਾਵਜੂਦ ਇਸ ਸੇਲ ਦਾ ਫਾਇਦਾ ਲੈ ਸਕਦੇ ਹੋ, ਬੱਸ ਤੁਹਾਨੂੰ ਕੰਪਨੀ ਦੀ ਵੈਬਸਾਈਟ 'ਤੇ ਸਾਈਨਅੱਪ ਕਰਨਾ ਹੋਏਗਾ।
ਇਹ ਸੇਲ ਅੱਜ ਬੁੱਧਵਾਰ ਰਾਤ ਦੀ ਸ਼ੁਰੂ ਚੁੱਕੀ ਹੈ ਤੇ ਅਗਲੇ 24 ਘੰਟੇ ਹੀ ਚੱਲੇਗੀ।