ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਵਾਪਸੀ ਕਰ ਰਹੇ ਨਿਊਜੀਲ਼ੈਂਡ ਵਾਸੀਆਂ ਲਈ ਮੈਨੇਜਡ ਆਈਸੋਲੇਸ਼ਨ ਵਿੱਚ ਰਹਿਣ ਨੂੰ ਥਾਂ ਨਾ ਮਿਲਣਾ ਵੀ ਇੱਕ ਵੱਡੀ ਪ੍ਰੇਸ਼ਾਨੀ ਸੀ। ਜੂਨ ਤੱਕ ਪੂਰੀ ਬੁਕਿੰਗ ਚੱਲ ਰਹੀ ਹੈ, ਪਰ ਮੈਨੇਜਡ ਆਈਸੋਲੇਸ਼ਨ ਦੀ ਬੁਕਿੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਅਪ੍ਰੈਲ ਵਿੱਚ ਤੇ ਉਸਤੋਂ ਬਾਅਦ ਲਈ ਵੀ ਸੈਂਕੜੇ ਥਾਵਾਂ ਖਾਲੀ ਹੋਣ ਜਾ ਰਹੀਆਂ ਹਨ।
ਮੈਨੇਜਡ ਆਈਸੋਲੇਸ਼ਨ ਦੇ ਬੁਲਾਰੇ ਦਾ ਇਸ ਸਬੰਧੀ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਨਿਊਜੀਲ਼ੈਂਡ ਵਾਸੀ ਆਪਣੇ ਘਰ ਵਾਪਸੀ ਕਰ ਸਕਣ ਤੇ ਇਸੇ ਲਈ ਉਨ੍ਹਾਂ ਨੂੰ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਕਿ ਆਪਣੀ ਬੁਕਿੰਗ ਕਰਨ ਲਈ ਮੈਨੇਜਡ ਆਈਸੋਲੇਸ਼ਨ ਅੇਲੋਕੇਸ਼ਨ ਸਿਸਟਮ ਦੀ ਵੈਬਸਾਈਟ 'ਤੇ ਜਾਇਆ ਜਾਏ ਤੇ ਬੁਕਿੰਗ ਕੀਤੀ ਜਾਏ।
ਆਉਂਦੇ ਕੁਝ ਦਿਨਾਂ ਵਿੱਚ 3500 ਕਮਰੇ ਖਾਲੀ ਮਿਲ ਸਕਦੇ ਹਨ ਤੇ ਇਸਦਾ ਕਾਰਨ ਤਾਂ ਅਜੇ ਤੱਕ ਪੁੱਖਤਾ ਨਹੀਂ ਹੋਇਆ ਹੈ, ਪਰ ਕਿਆਸ ਲਾਏ ਜਾ ਰਹੇ ਹਨ ਕਿ ਇਸਦਾ ਕਾਰਨ ਸੀਜ਼ਨਲ ਡਿਮਾਂਡ ਹੈ, ਕਿਉਂਕਿ ਪੱਤਝੜ ਤੇ ਸਰਦੀਆਂ ਸ਼ੁਰੂ ਹੋਣ ਜਾ ਰਹੀਆਂ ਤੇ ਇਹ ਮੌਸਮ ਘੁੰਮਣ ਫਿਰਣ ਲਈ ਅਣ-ਸੁਖਾਂਵੇ ਮੰਨੇ ਜਾਂਦੇ ਹਨ।