ਆਕਲੈਂਡ : ਪਿਛਲੇ ਦਿਨੀਂ ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦਾ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਉਦਘਾਟਨ ਕੀਤੇ ਜਾਣ ਵਾਲੇ ਸਮਾਗਮ `ਚ ਨਿਊਜ਼ੀਲੈਂਡ `ਚ ਕੀਵੀ ਫਰੂਟ ਦੀ ਵੱਕਾਰੀ ਕੰਪਨੀ ‘ਜੈਸਪਰੀ ਇੰਟਰਨੈਸ਼ਨਲ’ ਦੇ ਸੀਨੀਅਰ ਅਧਿਕਾਰੀ ਟੌਮ ਮੈਕਮੌਰਨ ਨੇ ਵੀ ਆਪਣੀ ਟੀਮ ਨਾਲ ਹਾਜ਼ਰੀ ਲਵਾਈ। ਨਾਭੀ ਰੰਗ ਦੀ ਪੱਗ ਬੰਨ੍ਹ ਕੇ ਸਾਰਾ ਦਿਨ ਸਟਾਲ `ਤੇ ਕੀਵੀ ਦੇ ਜੂਸ-ਫਰੂਟ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹੇ। ਇਸ ਕੰਪਨੀ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਨੂੰ 20 ਹਜ਼ਾਰ ਡਾਲਰ ਦਾ ਫਰੂਟ ਦਿੱਤਾ ਗਿਆ ਹੈ।