ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਟੋਏਟੋਏ ਹਾਈ ਸਕੂਲ਼ ਦੀ ਜੋ ਭਾਰਤੀ ਮੂਲ ਦੀ ਵਿਦਿਆਰਥਣ ਕੋਰੋਨਾ ਪਾਜ਼ਟਿਵ ਹੋਈ ਸੀ, ਉਸਨੂੰ ਕੇਸ ਆਈ ਦਾ ਨਾਮ ਦਿੱਤਾ ਗਿਆ ਸੀ ਤੇ ਉਸਦੀ ਭੈਣ ਕੇਸ ਐਲ ਵੀ ਉਸ ਤੋਂ ਲਗਭਗ ਹਫਤਾ ਬਾਅਦ ਕੋਰੋਨਾ ਪਾਜਟਿਵ ਹੋ ਗਈ ਸੀ ਤੇ ਕੇਸ ਐਲ ਨੂੰ ਲੈਕੇ ਪ੍ਰਧਾਨ ਮੰਤਰੀ ਤੱਕ ਨੇ ਕਰੜੀ ਬਿਆਨਬਾਜੀ ਕੀਤੀ ਸੀ ਤੇ ਕਿਹਾ ਸੀ ਕਿ ਕੇਸ ਐਲ ਦੀ ਜਿੰਮੇਵਾਰੀ ਬਣਦੀ ਸੀ ਕਿ ਉਹ ਘਰ ਰਹਿੰਦੀ, ਕਿਉਂਕਿ ਕੇਸ ਐਲ ਦੇ ਸਬੰਧ ਵਿੱਚ ਸਾਹਮਣੇ ਆਇਆ ਸੀ ਕਿ ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ ਉਹ ਕੋਰੋਨਾ ਪਾਜ਼ਟਿਵ ਸਾਬਿਤ ਹੋਣ ਤੋਂ ਸਿਰਫ 3 ਪਹਿਲਾਂ ਤੱਕ ਕੰਮ 'ਤੇ ਗਈ ਸੀ। ਇਸ ਕਰਕੇ ਕੇਸ ਐਲ ਨੂੰ ਆਨਲਾਈਨ ਵੀ ਕਾਫੀ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਸੀ।
ਪਰ ਉਸੇ ਦਿਨ ਤੋਂ ਕੇਸ ਐਲ ਇਹ ਕਹਿੰਦੀ ਆ ਰਹੀ ਸੀ ਕਿ ਉਸਨੂੰ ਮਨਿਸਟਰੀ ਵਲੋਂ ਸੰਪਰਕ ਨਹੀਂ ਕੀਤਾ ਗਿਆ ਸੀ ਤੇ ਕੰਮ ਦੇ ਜਾਣ ਦੀ ਮੰਦਭਾਗੀ ਘਟਨਾ ਹੋਣ ਲਈ ਉਸਦੀ ਕੋਈ ਗਲਤੀ ਨਹੀਂ ਹੈ।
ਹਾਲਾਂਕਿ ਉਸ ਵੇਲੇ ਤਾਂ ਸਾਹਮਣੇ ਆ ਰਿਹਾ ਸੀ ਕਿ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ, ਪਰ ਹੁਣ ਕਾਗਜਾਤਾਂ ਤੋਂ ਪਤਾ ਲੱਗਾ ਹੈ ਕਿ ਕੇਸ ਐਲ ਨੂੰ ਪਹਿਲੀ ਵਾਰ 23 ਫਰਵਰੀ ਨੂੰ ਸੰਪਰਕ ਕੀਤਾ ਗਿਆ ਸੀ, ਜਦਕਿ ਉਹ ਕੇ ਐਫ ਸੀ ਦੀ ਆਪਣੀ ਸ਼ਿਫਟ 'ਤੇ 22 ਫਰਵਰੀ ਨੂੰ ਗਈ ਸੀ।